
ਬੁਢਲਾਡਾ 17ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਜੀਤਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਤੇ ਬਲਾਕ ਕਾਂਗਰਸ ਕਮੇਟੀ ਵੱਲੋਂ ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਨਵੀਨ ਕਾਲਾ ਬੋਹਾ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਜਗਮੋਹਨ ਜੋਨੀ ਨੇ ਕਿਹਾ ਕਿ ਪਾਰਟੀ ਵੱਲੋਂ ਲਿਆ ਗਿਆ ਫੈਂਸਲਾ ਪਾਰਟੀ ਨੂੰ ਹੋਰ ਮਜਬੂਤ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰ. ਸਿੱਧੂ ਇੱਕ ਤਜਰਬੇਕਾਰ ਸਿਆਸਤਦਾਨ ਹਨ। ਉਹ ਇਸ ਤੋਂ ਪਹਿਲਾ ਵਿਧਾਨ ਸਭਾ ਹਲਕਾ ਤਲਵੰਡੀ ਅਤੇ ਮੋੜ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸ ਮੌਕੇ ਤੇ ਬਲਵਿੰਦਰ ਸਿੰਘ ਸੈਦੇਵਾਲਾ, , ਕੇ ਸੀ ਬਾਵਾ, ਸੁਖਚੈਨ ਸਿੰਘ ਬੋੜਾਵਾਲ, ਐਡਵੋਕੇਟ ਸਤਨਾਮ ਸਿੰਘ ਸ਼ੇਰਖਾਵਾਲਾ, ਤੀਰਥ ਸਿੰਘ ਸਵੀਟੀ, ਗੁਰਪ੍ਰੀਤ ਸਿੰਘ ਬਰ੍ਹੇ, ਲਖਵਿੰਦਰ ਸਿੰਘ ਬੱਛੋਆਣਾ, ਰਜਿੰਦਰ ਕੁਮਾਰ, ਜੋਨੀ ਚਾਹਤ ਗਾਰਮੈਂਟਸ, , ਦਰਸ਼ਨ ਗੁਰਨੇ, ਦਵਿੰਦਰ ਸਿੰਘ, ਕਾਲਾ ਸਿੰਘ, ਕਾਲੀ ਸੋਢੀ ਖੇਮ ਸਿੰਘ ਤੋਂ ਇਲਾਵਾ ਪਾਰਟੀ ਵਰਕਰ ਮੌਜੂਦ ਸਨ।
