
(ਸਾਰਾ ਯਹਾਂ/ਬਿਊਰੋ ਨਿਊਜ਼): ਬਿਕਰਮ ਮਜੀਠੀਆ ਨੇ ਟਵੀਟ ਕਰਕੇ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਕੋਈ ਹੈਰਾਨੀ ਨਹੀਂ ਜਿਹੜਾ ਇੰਦਰਾਂ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ।
ਅੱਜ ਦੇ ਦਿਨ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਬਰਸੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਕੇ ਉਨ੍ਹਾਂ ਨੂੰ ਮਾਂ ਤੁਝੇ ਸਲਾਮ ਕਹਿ ਕੇ ਸ਼ਰਧਾਂਜਲੀ ਭੇਟ ਕੀਤੀ ਹੈ।

ਜਿਸ ‘ਤੇ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਕੋਈ ਹੈਰਾਨੀ ਨਹੀਂ ਜਿਹੜਾ ਇੰਦਰਾਂ ਗਾਂਧੀ ਨੂੰ ਮਾਂ ਕਹਿ ਸਕਦਾ ਉਹ ਕਮਲਨਾਥ ਨੂੰ ਵੀ ਕਲੀਨ ਚਿੱਟ ਦੇ ਸਕਦਾ ਹੈ। 84ਦੇ ਸਿੱਖਾਂ ਦੇ ਨਸਲਕੁਸ਼ੀ ਦੇ ਜਿਹੜੇ ਪੀੜਤ ਨੇ Raja warring ਵੱਲੋਂ ਉਹਨਾਂ ਦੇ ਜ਼ਖ਼ਮਾਂ ਤੇ ਵਾਰ ਵਾਰ ਨਮਕ ਛਿੜਕਣਾ ਤੇ ਅਪਮਾਨਿਤ ਕਰਨਾ ਬਿਲਕੁਲ ਵੀ ਬਰਦਾਸ਼ਿਤ ਨਹੀਂ। ਇਸ ਬਿਆਨ ਲਈ ਰਾਜਾ ਵੜਿੰਗ ਸਮੂਹ ਸਿੱਖ ਕੌਮ ਤੋਂ ਮੁਆਫ਼ੀ ਮੰਗੇ।
