*ਜਿਸ ਤਰੀਕੇ ਭਗਵੰਤ ਮਾਨ ਅਤੇ ਅਮਿਤ ਸ਼ਾਹ ਨੇ ਬਾਰਡਰ ਸੀਲ ਕਰ ਕੇ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਮਾਰਚ ਰੋਕਿਆ, ਉਸੇ ਤਰੀਕੇ ਪੰਜਾਬੀ ਦਿੱਲੀ ਦੀਆਂ ਪਾਰਟੀਆਂ ਵਾਸਤੇ*

0
48

ਬੋਹਾ 8 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਪਿੰਡ ਗੁਦੜੀ, ਬਰ੍ਹੇ, ਝਲਬੂਟੀ, ਰਾਮਗੜ੍ਹਸ਼ਾਹਪੁਰੀਆ ਵਿਖੇ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਆਧਾਰਿਤ ਪਾਰਟੀਆਂ ਲਈ ਵੋਟਾਂ ਨਾਲ ਉਸੇ ਤਰੀਕੇ ਬਾਰਡਰ ਸੀਲ ਕਰ ਦੇਣ ਜਿਸ ਤਰੀਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਬਾਰਡਰ ਸੀਲ ਕਰ ਕੇ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ ਸ਼ਿਕਾਇਤਾਂ ਵਾਸਤੇ ਦਿੱਲੀ ਮਾਰਗ ਰੋਕਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਹਿਹ ਅਕਾਲੀ ਦਲ ਦਾ ਕੇਡਰ ਹੈ ਜਿਸਨੇ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪਾਰਟੀ ਵਿਚੋਂ ਕੱਢਿਆ। ਉਹਨਾਂ ਕਿਹਾ ਕਿ ਕੇਡਰ ਜੀਤ ਮਹਿੰਦਰ ਦੇ ਹੰਕਾਰੀ ਰਵੱਈਏ ਤੇ ਬਦਸਲੂਕੀ ਤੋਂ ਦੁਖੀ ਸੀ ਤੇ ਉਸਨੇ ਪਾਰਟੀ ਨੂੰ ਇਹ ਕਦਮ ਚੁੱਕਣ ਵਾਸਤੇ ਮਜਬੂਰ ਕੀਤਾ।ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਵਾਜ਼ ਸੰਸਦ ਵਿਚ ਚੁੱਕੀ ਤੇ ਉਹਨਾਂ ਲਈ ਏਮਜ਼ ਦੇ ਉਦਘਾਟਨੀ ਸਮਾਗਮ ਵਿਚ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਨਾਲ ਨਿਆਂ ਕੀਤਾ ਜਾਵੇ।ਇਸ ਮੌਕੇ ਡਾ: ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜੇ, ਪੰਚਾਇਤ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਬੂਟਾ ਸਿੰਘ ਝਲਬੂਟੀ, ਦਵਿੰਦਰ ਸਿੰਘ ਚੱਕ ਅਲੀਸ਼ੇਰ, ਗੁਰਦੀਪ ਸਿੰਘ ਟੋਡਰਪੁਰ, ਠੇਕੇਦਾਰ ਗੁਰਪਾਲ ਸਿੰਘ, ਬੱਲਮ ਸਿੰਘ ਕਲੀਪੁਰ, ਭੋਲਾ ਸਿੰਘ ਬਰ੍ਹੇ, ਰਮਨਦੀਪ ਸਿੰਘ ਗੁੜ੍ਹੱੱਦੀ, ਜਸਵੀਰ ਸਿੰਘ ਜੱਸੀ ਬਾਬਾ, ਜਸਪਾਲ ਸਿੰਘ ਗੰਢੂ ਕਲਾਂ, ਸੁਖਵਿੰਦਰ ਸਿੰਘ ਮੰਘਾਣੀਆ, ਅਮਰਜੀਤ ਸਿੰਘ ਕੁਲਾਣਾ, ਮਹਿੰਦਰ ਸਿੰਘ ਸੈਦੇਵਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS