ਮਾਨਸਾ 03.01.2025 (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰ ੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ੀਫਸ਼ ਜੀ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧਾ ਵਿੱਚ ਸੁਧਾਰ ਲਿਆਉੇਣ ਅਤੇ ਵਿਸ਼ਵਾਸ/ਸਹਿਯੋਗ ਵਧਾੳ ੁਣ ਲਈ ਆਪ੍ਰੇਸ਼ਨ “ਸ਼ਅੰਫਅ੍ਰਖ ਫਹੳਸੲ-ੀੀ” ਤਹਿਤ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਮੀਟਿੰਗਾਂ/ਮਿਲਣੀਆਂ ਕਰਨ ਲਈ ਮੁਹਿੰਮ ਚਲਾਈ ਹੋਈ ਹੈ। ਜਿਸਦੇ ਮੱਦੇਨਜ਼ਰ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜੀ ਵੱਲੋ ਅੱਜ ਜਿਲ੍ਹਾ ਮਾਨਸਾ ਦੇ ਮਹਿਕ ਪੈਲੇਸ ਸਰਦੂਲਗੜ੍ਹ ਵਿਖੇ ਪਬਲਿਕ ਮੀਟਿੰਗ/ਮਿਲਣੀ ਕੀਤੀ ਗਈ। ਇਸ ਮੀਟਿੰਗ/ਮਿਲਣੀ ਦੌਰਾਨ ਐਸ.ਐਸ.ਪੀ. ਮਾਨਸਾ, ਕਪਤਾਨ ਪੁਲਿਸ (ਸਥਾਨਕ) ਮਾਨਸਾ, ਉਪ ਕਪਤਾਨ ਪੁਲਿਸ (ਸ.ਡ.) ਸਰਦੂਲਗੜ੍ਹ ਅਤੇ ਮੁੱਖ ਅਫਸਰ ਸਰਦੂਲਗੜ੍ਹ ਵੱਲੋਂ ਸਾਝੇ ਤੌਰ ਪਰ ਕਰੀਬ 300 ਵਿਅਕਤੀਆ ਦੇ ਇੱਕਠ ਨੂੰ ਸੰਬੋਧਨ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਬਲਿਕ ਮੀਟਿੰਗ/ਮਿਲਣੀ ਵਿੱਚ ਸਹਿਰ ਸਰਦੂਲਗੜ੍ਹ ਦੇ ਵਾਸੀ,ਡਿਫੈਂਸ ਕਮੇਟੀ ਮੈਂਬਰਾਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਆਮ ਪਬਲਿਕ ਨੂੰ ਆਪਣੀ ਦੁਖ-ਤਕਲੀਫਾਂ ਅਤੇ ਸੁਝਾਅ ਪ੍ਰਸ਼ਾਸ਼ਨ ਨਾਲ ਸਾਂਝਾਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਪੁਲਿਸ ਪ੍ਰਸ਼ਾਸ਼ਨ ਅਤੇ ਆਮ ਪਬਲਿਕ ਦੇ ਸਬੰਧ ਗੂੜੇ ਹੋ ਸਕਣ ਅਤੇ ਸਹਿਯੋਗ ਦੀ ਭਾਵਨਾ ਵਿੱਚ ਵਾਧਾ ਹੋ ਸਕੇ। ਇਸਤੋਂ ਇਲਾਵਾ ਵਿਸੇਸ ਤੋਰ ਤੇ ਨੋਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਗੈਰ ਸਮਾਜੀ ਅਪਰਾਧੀਆ/ਗੈਗਸਟਰਾਂ ਦੇ ਕਿਸੇ ਝਾਂਸੇ ਜਾਂ ਲਾਲਚ ਵਿੱਚ ਆ ਕੇ ਕਿਸੇ ਗੈਰ ਕਾਨੂੰਨੀ ਗਤੀਵਿਧੀਆ ਵਿੱਚ ਹਿੱਸਾ ਨਾ ਲੈਣ ਕਿੳ ੁਕਿ ਇਹਨਾਂ ਕੰਮਾ ਦੇ ਨਤੀਜੇ ਮਾੜੇ ਹੁੰਦੇ ਹਨ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆ ਦਾ ਇਸ ਪੱਖ ਤੋ ਖਾਸ ਧਿਆਨ ਰੱਖਣ।
ਅਖੀਰ ਵਿੱਚ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਠਿੰਡਾ ਰੇਂਜ ਅੰਦਰ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰਾਂ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ, ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ। ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਨ ੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।