ਜਿਲ੍ਹਾ ਮਾਨਸਾ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਜੀ.ਐਸ.ਟੀ.ਮਾਨਸਾ ਵਿਖੇ GST law Hardships ਅਧੀਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ

0
223

ਮਾਨਸਾ 29, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਅੱਜ ਮਿਤੀ 29.01.2021 ਜਿਲ੍ਹਾ ਮਾਨਸਾ ਟੈਕਸ ਬਾਰ ਐਸੋਸੀਏਸ਼ਨ ਵੱਲੋਂ ਜੀ.ਐਸ.ਟੀ. ਦਫਤਰ ਕਚਿਹਰੀ ਰੋਡ ਮਾਨਸਾ ਵਿਖੇ All India Protest against GST law Hardships ਅਧੀਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧ ਵਿੱਚ ਸ੍ਰੀ ਅਨੀਸ਼ ਸ਼ਰਮਾ ਜਿਲ੍ਹਾ ਸਟੇਟ ਟੈਕਸ ਅਫਸਰ ਮਾਨਸਾ ਨੂੰ ਜੀ.ਐਸ.ਟੀ.ਵਿੱਚ ਨਿੱਤ ਨਵੇਂ ਕਾਨੂੰਨ ਪਾਸ ਹੋਣ ਕਾਰਨ ਤੇ ਜੀ.ਐਸ.ਟੀ. ਪੋਰਟਲ ਵਿੱਚ ਗੜਬੜੀ ਦੇ ਕਾਰਣ ਟੈਕਸ ਵਕੀਲਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਦਿੱਤਾ। ਜਿਸ ਵਿੱਚ ਕੇਂਦਰ ਸਰਕਾਰ ਪ੍ਰਤੀ ਜੀ.ਐਸ.ਟੀ. ਦੇ ਸੰਬੰਧਤ ਟੈਕਸ ਵਕੀਲਾਂ ਦੀਆਂ ਉਪਰੋਕਤ ਮੰਗਾਂ ਨਾ ਮੰਨਣ ਕਾਰਣ ਰੋਸ ਵੀ ਜਾਹਿਰ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਬਾਰ ਦੇ ਪ੍ਰਧਾਨ ਐਡਵੋਕੇਟ ਸਿਵਪਾਲ ਬਾਂਸਲ, ਸੈਕਟਰੀ ਐਡਵੋਕੇਟ ਪਰਦੀਪ ਸਿੰਗਲਾ, ਉਪ ਪ੍ਰਧਾਨ ਐਡਵੋਕੇਟ ਸ਼ਾਮ ਲਾਲ ਸਿੰਗਲਾ । ਇਸ ਤੋਂ ਇਲਾਵਾ ਮਾਨਸਾ ਕਲੱਬ ਦੇ ਪ੍ਰਧਾਨ ਐਡਵੋਕੇਟ ਆਰ.ਸੀ. ਗੋਇਲ ਅਤੇ ਵਿਦਿਆ ਭਾਰਤੀ ਸਕੂਲ ਮਾਨਸਾ ਦੇ ਪ੍ਰਧਾਨ ਐਡਵੋਕੇਟ ਚਿਮਨ ਲਾਲ ਗੋਇਲ ਅਤੇ ਮਾਨਸਾ, ਬੁਢਲਾਡਾ ਅਤੇ ਬਰੇਟਾ ਦੇ ਵਕੀਲ ਵੀ ਹਾਜਰ ਹੋਏ।

LEAVE A REPLY

Please enter your comment!
Please enter your name here