ਫਗਵਾੜਾ 19 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਡਾਇਰੈਕਟਰ ਆਯੁਰਵੇਦਾ,ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸਮ ਗੁਪਤਾ ਦੀ ਅਗਵਾਈ ਹੇਠ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਜੇ.ਸੀ.ਟੀ. ਮਿੱਲ ਫਗਵਾੜਾ ਵਲੋਂ ਫਰੀ ਆਯੂਰਵੈਦਿਕ ਕੈਂਪ ਖੋਥੜਾਂ ਰੋਡ ਸਥਿਤ ਉਂਕਾਰ ਨਗਰ ਵਿਖੇ ਲਾਇਆ ਗਿਆ। ਜਿਸ ਵਿੱਚ ਡਾ. ਕੁਲਵੰਤ ਸਿੰਘ, ਡਾ. ਰਾਜੀਵ, ਟਰੇਂਡ ਦਾਈ ਨਰਿੰਦਰ ਕੌਰਕ ਦੀ ਟੀਮ ਵਲੋਂ 178 ਮਰੀਜ਼ਾ ਦਾ ਚੈੱਕਅਪ ਕੀਤਾ ਗਿਆ। ਕੈਂਪ ਦੌਰਾਨ ਹਾਜਰੀਨ ਨੂੰ ਆਯੂਰਵੈਦਿਕ ਦਵਾਈਆਂ ਫਰੀ ਦਿੱਤੀਆਂ ਗਈਆਂ। ਕੈਂਪ ’ਚ ਆਏ ਮਰੀਜ਼ਾ ਦੇ ਸਰੀਰਕ ਦੋਸ਼ਾਂ ਜਿਵੇਂ ਵਾਤ, ਪਿੱਤ, ਕਫ ਆਦਿ ਦੀ ਜਾਂਚ ਕਰਕੇ ਸ਼ਰੀਰ ਦੀ ਤਾਸੀਰ ਅਤੇ ਮੌਸਮ ਮੁਤਾਬਕ ਅਹਾਰ, ਵਿਹਾਰ ‘ਚ ਬਦਲਾਅ ਸਬੰਧੀ ਵਢਮੁੱਲੀ ਜਾਣਕਾਰੀ ਦਿੱਤੀ ਗਈ ਤਾਂ ਜੋ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਰਹਿ ਸਕੇ। ਡਾਕਟਰਾਂ ਦੀ ਟੀਮ ਵਲੋਂ ਸਥਾਨਕ ਵਸਨੀਕਾਂ ਅਤੇ ਪਤਵੰਤਿਆਂ ਦਾ ਕੈਂਪ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।