
ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਬਾਲ ਭਵਨ ਦੇ ਸਾਮਹਣੇ ਵਾਲੀ ਗਲੀ ਵਾਰਡ ਨੰ. 5 ਕੋਰਟ ਰੋਡ ਦੇ ਸਮੂਹ ਗਲੀ ਨਿਵਾਸੀਆਂ ਨੇ ਸਫਾਈ ਸੇਵਕ ਸਾਵਨ ਕੁਮਾਰ ਨੂੰ ਫੁੱਲਾਂ ਦੇ ਹਾਰ ਪਾ ਕੇ, ਫੁੱਲਾਂ ਦੀ ਵਰਖਾਂ ਕਰਕੇ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਕਰੋਨਾ ਦੇ ਚੱਲਦਿਆਂ ਸਾਵਨ ਕੁਮਾਰ ਨੇ ਆਪਣੀ ਡਿਊਟੀ ਹਰ ਰੋਜ਼ ਦੀ ਤਰ੍ਹਾਂ ਤਣ-ਦੇਹੀ ਦੇ ਨਾਲ ਨਿਭਾ ਰਿਹਾ ਹੈ। ਇਸ ਮੋਕੇ ਵਾਰਡ ਵਾਸੀ ਰਾਜਿੰਦਰ ਸਿੰਘ ਉੱਭਾ ਨੇ ਕਿਹਾ ਕਿ ਕਰੋਨਾ ਦੇ ਪ੍ਰਕੋਪ ਦੇ ਚਲਦੇ ਜਿਥੇ ਸਾਰਾ ਦੇਸ ਘਰਾ ਅੰਦਰ ਰਹਿ ਕੇ ਕਰੋਨਾ ਨੂੰ ਟੱਕਰ ਦੇਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਨ ,ਉੱਥੇ ਸਫਾਈ ਕਰਮਚਾਰੀ ਵੀ ਸਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।ਸਾਵਨ ਕੁਮਾਰ ਦੇ ਸਨਮਾਨ ਮੌਕੇ ਦੇ ਸ਼੍ਰੀ ਸਤਪਾਲ ਸ਼ਰਮਾ ਜੀ, ਸ੍ਰ ਰਵਿੰਦਰ ਸਿੰਘ ਧਾਲੀਵਾਲ, ਸ੍ਰ ਕਰਨੈਲ ਸਿੰਘ ਸਿੱਧੂ, ਸ੍ਰ ਸੁਖਪਾਲ ਸਿੰਘ ਢਿੱਲੋਂ, ਸ੍ਰ ਅਵਤਾਰ ਸਿੰਘ, ਸ਼੍ਰੀ ਰਿਸ਼ੂ ਅਰੋੜਾ, ਸ੍ਰ ਰਜਿੰਦਰ ਸਿੰਘ ਉੱਭਾ , ਡਾਂ. ਸਿਮਰਜੀਤ ਸਿੰਘ, ਸ਼੍ਰੀ ਸਤਪਾਲ ਸਿੰਗਲਾ, ਸ੍ਰ ਪਰਮਿੰਦਰ ਸਿੰਘ (ਪੰਜਾਬ ਪੁਲਿਸ), ਸ੍ਰ ਬਦਸ਼ਾਹ ਸਿੰਘ, ਸ੍ਰ ਹਰਪਾਲ ਸਿੰਘ, ਸ੍ਰ ਕਮਲਪ੍ਰੀਤ ਸਿੰਘ ਸਰ੍ਹਾਂ, ਸ੍ਰ ਹਰਪਾਲ ਸਿੰਘ ਮਾਨ, ਪ੍ਰਿਸੀਪਾਲ ਕਰਨੈਲ ਸਿੰਘ, ਹੈੱਡਮਾਸਟਰ ਜੀਤ ਸਿੰਘ ਸੰਧੂ, ਸ੍ਰ ਅਮਰਿੰਦਰ ਸਿੰਘ ਮਾਨ, ਸ਼੍ਰੀ ਅਭੀ ਅਰੋੜਾ, ਸ੍ਰ ਸੁਖਜੀਤ ਸਿੰਘ ਅਤੇ ਛੋਟੀ ਬੱਚੀ ਸਬਰੀਨ ਕੌਰ ਮਾਨ, ਸਮੂਹ ਨਿਵਾਸੀ ਹਾਜਰ ਸਨ।
