
ਮਾਨਸਾ, 05—06—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ
ਕਿ ਅੱਜ ੋਵਿਸ਼ਵ ਵਾਤਾਵਰਣ ਦਿਵਸੋ ਮਨਾਉਦਿਆਂ ਮਾਨਸਾ ਪੁਲਿਸ ਵੱਲੋਂ ਮੁਹਿੰਮ ਚਲਾ ਕੇ ਇਸੇ ਪੰਦਰਵਾੜ੍ਹੇ ਦੌਰਾਨ
5000 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੁਹਿੰਮ ਦੀ ਸੁਰੂਆਤ ਕਰਦਿਆਂ ਅੱਜ ਸਮੂਹ ਗਜਟਿਡ
ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ ਅਤੇ ਯੂਨਿਟਾਂ ਦੇ ਇੰਚਾਰਜਾਂ ਨੂੰ ਥਾਣਿਆਂ/ਚ ੌਕੀਆਂ ਅਤ ੇ ਦਫਤਰਾਂ ਵਿਖੇ
ਵੱਖ ਵੱਖ ਕਿਸਮਾਂ ਦੇ 500 ਤੋਂ ਵੱਧ ਵਿਰਾਸਤੀ ਬੂਟੇ (ਛਾਂਦਾਰ, ਫਲਦਾਰ ਅਤ ੇ ਫੁੱਲਦਾਰ) ਲਗਾਉਣ ਲਈ ਵੰਡੇ ਗਏ
ਹਨ। ਅੱਜ ਪੁਲਿਸ ਲਾਈਨ ਮਾਨਸਾ ਵਿਖੇ ਅੰਬ ਦੇ ਬੂਟੇ ਲਗਾ ਕੇ ਜਿਲਾ ਮਾਨਸਾ ਨੂੰ ਹਰਿਆ—ਭਰਿਆਂ ਬਨਾਉਣ ਦੀ
ਸੁਰੂਆਤ ਕਰਦਿਆ ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲਾਂ ਅੰਦਰ ਅਮਨ
ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ—19 ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਦਿਨ/ਰਾਤ
ਸਖਤ ਡਿਊਟੀਆਂ ਨਿਭਾਈਆ ਜਾ ਰਹੀਆ ਹਨ, ਉਥੇ ਹੀ ਸਮਾਜਿਕ ਗਤੀਵਿਧੀਆਂ ਵਿੱਚ ਵੀ ਅਹਿਮ ਯੋਗਦਾਨ
ਪਾਉਦੇ ਹੋਏ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚ ੁੱਕਿਆ ਗਿਆ ਹੈ।

ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸਤੋਂ ਪਹਿਲਾਂ ਵੀ ਬਾਗਬਾਨੀ ਵਿਭਾਗ ਦੀ
ਸਹਾਇਤਾ ਨਾਲ ਥਾਣਿਆਂ, ਪੁਲਿਸ ਚੌਕੀਆ, ਦਫਤਰਾਂ ਅਤ ੇ ਪੁਲਿਸ ਲਾਈਨ ਮਾਨਸਾ ਵਿਖੇ ਵੱਖ ਵੱਖ ਤਰਾ ਦ ੇ
4500 ਤੋਂ ਵੱਧ ਬੂਟੇ ਲਗਾੲ ੇ ਜਾ ਚੁੱਕੇ ਹਨ, ਜਿਹਨਾਂ ਦੀ ਸਾਂਭ—ਸੰਭਾਲ ਵੀ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ
ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਲਾਈਨ ਮਾਨਸਾ, ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ, ਡੀ.ਐਸ.ਪੀ. ਦਫਤਰ
ਸਰਦੂਲਗੜ ਅਤ ੇ ਥਾਣਾ ਜੌੜਕੀਆਂ ਵਿਖੇ ਚਾਰ ਥਾਵਾਂ ਤੇ ਛੋਟੀਆਂ ਮੀਆਂਵਾਕੀ ਬਗੀਚੀਆਂ (ਜੰਗਲ) ਤੋਂ ਇਲਾਵਾ
ਪੁਲਿਸ ਲਾਈਨ ਮਾਨਸਾ ਵਿਖੇ 4 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਵਾਇਆ ਗਿਆ ਹੈ। ਇਹ ਛੋਟ ੇ
ਮੀਆਂਵਾਕੀ ਗਾਰਡਨ ਤਿਆਰ ਹੋ ਕੇ ਕੁਝ ਹੀ ਸਮੇਂ ਅੰਦਰ ਤਿਆਰ ਹੋ ਕੇ ਕੁਦਰਤੀ ਜੰਗਲ ਦੀ ਤਰਾ ਬਣ ਜਾਣਗੇ।
ਇਹ ਰੁੱਖ ਜਿਥੇ ਧਰਤੀ ਦੀ ਉਪਰਲੀ ਸਤ ੍ਹਾ ਨੂੰ ਖੁਰਨ ਤੋਂ ਬਚਾਉਣਗੇ, ਉਥੇ ਹੀ ਅਲੋਪ ਹੋ ਰਹੇ ਪੰਛੀਆਂ ਅਤੇ
ਜੀਵ—ਜੰਤੂਆਂ ਦੀ ਮੁੜ ਉਤਪਤੀ ਲਈ ਸਹਾਈ ਹੋਣਗੇ ਅਤ ੇ ਉਹਨਾਂ ਦਾ ਰੈਣ—ਬਸ਼ੇਰਾ ਬਨਣਗੇ, ਆਕਸੀਜ਼ਨ ਦੇ
ਪੱਧਰ ਨੂੰ ਉਚਾ ਕਰਨਗੇ ਅਤੇ ਸਮੁੱਚੀ ਮਨੁੱਖਤਾਂ ਦਾ ਭਿਆਨਕ ਬਿਮਾਰੀਆਂ ਤੋਂ ਬਚਾਅ ਕਰਨਗੇ। ਇਸ ਲਈ ਸਾਡਾ
ਸਾਰਿਆ ਦਾ ਫਰਜ਼ ਬਣਦਾ ਹੈ ਕਿ ੋਵਿਸ਼ਵ ਵਾਤਾਵਰਣ ਦਿਵਸੋ ਮੌਕ ੇ ਹਰੇਕ ਵਿਆਕਤੀ ਆਪਣਾ ਵਡਮੁੱਲਾ ਯੋਗਦਾਨ
ਪਾਵੇ ਅਤ ੇ ਵਾਤਾਵਰਣ ਦੀ ਸੁੱਧਤਾ ਲਈ ਆਪਣੇ ਆਲੇ—ਦੁਆਲੇ ਘੱਟੋ ਘੱਟ ਇੱਕ ਬੂਟਾ ਜਰੂਰ ਲਗਾਵੇ ਤਾਂ ਜੋ ਥੋੜੇ
ਸਮੇਂ ਅੰਦਰ ਹੀ ਜਿਲਾ ਮਾਨਸਾ ਨੂੰ ਹਰਿਆ—ਭਰਿਆ ਬਣਾਇਆ ਜਾ ਸਕੇ।
