*ਜਾਣੋ ਯੋਗਾ ਦਾ ਇਤਿਹਾਸ, 21 ਜੂਨ, 2015 ਨੂੰ ਪਹਿਲੀ ਵਾਰ ਅੰਤਰ ਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਇਆ ਗਿਆ ਸੀ*

0
15

ਨਵੀਂ ਦਿੱਲੀ 20,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅੰਤਰਰਾਸ਼ਟਰੀ ਯੋਗਾ ਦਿਵਸ 2021- International Yoga Day 2021: ਯੋਗਾ ਸਰੀਰ, ਮਨ ਅਤੇ ਰੂਹ ਨੂੰ ਇੱਕ ਸੰਤੁਲਨ ’ਚ ਲਿਆਉਂਦਾ ਹੈ। ਭਾਰਤ ਵਿੱਚ ਪ੍ਰਾਚੀਨ ਸਮਿਆਂ ਤੋਂ ਹੀ ਸਮੁੱਚੀ ਸਰੀਰਕ ਤੰਦਰੁਸਤੀ ਲਈ ਇਸ ਦਾ ਅਭਿਆਸ ਕੀਤਾ ਜਾਂਦਾ ਰਿਹਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਰਵਾਇਤੀ ਯੋਗਾ ਅਭਿਆਸਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇੱਕ ਪੂਰਨ ਜੀਵਨ ਸ਼ੈਲੀ ਨੂੰ ਉਤਸ਼ਾਹਤ ਕਰਨ ਵਿੱਚ ਉਨ੍ਹਾਂ ਦੇ ਪ੍ਰਭਾਵਾਂ ਤੇ ਜ਼ੋਰ ਦੇਣ ਲਈ ਹੁਣ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਯੋਗਾ ਕਿਸੇ ਧਰਮ ਤੱਕ ਸੀਮਿਤ ਨਹੀਂ ਹੈ ਅਤੇ ਇਹ ਸਿਰਫ ਸਰੀਰਕ ਸਿਹਤ ਲਈ ਅਭਿਆਸਾਂ ਦੇ ਸਮੂਹ ਬਾਰੇ ਵੀ ਨਹੀਂ ਹੈ – ਸਗੋਂ ਇਹ ਅਧਿਆਤਮਿਕਤਾ ਅਤੇ ਮਾਨਸਿਕਤਾ ਨੂੰ ਉਤਸ਼ਾਹਤ ਕਰਨ ਲਈ ਇਹਨਾਂ ਹੱਦਾਂ ਤੋਂ ਪਰ੍ਹਾਂ ਹੈ।

ਇਤਿਹਾਸ

ਭਾਵੇਂ ਯੋਗਾ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੁਰਾਣੇ ਅਭਿਆਸਾਂ ਦਾ ਰੂਪ ਹੈ ਪਰ ਅਜਿਹਾ ਖ਼ਾਸ ਦਿਹਾੜਾ ਮਨਾਉਣ ਲਈ 27 ਸਤੰਬਰ, 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਆਪਣੇ ਭਾਸ਼ਣ ਦੌਰਾਨ ਇਸ ਬਾਰੇ ਵਿਚਾਰ ਪੇਸ਼ ਕੀਤਾ ਸੀ।

ਫਿਰ ਭਾਰਤ ਦੁਆਰਾ ਪਾਸ ਕੀਤੇ ਗਏ ਖਰੜੇ ਦੇ ਮਤੇ ਦਾ ਰਿਕਾਰਡ 177 ਦੇਸ਼ਾਂ ਦੁਆਰਾ ਸਮਰਥਨ ਕੀਤਾ ਗਿਆ ਅਤੇ ਫਿਰ 21 ਜੂਨ ਨੂੰ ਯੋਗਾ ਮਨਾਉਣ ਲਈ ਦਿਨ ਚੁਣਿਆ ਗਿਆ। 21 ਜੂਨ, 2015 ਨੂੰ ਪਹਿਲੀ ਵਾਰ ਅੰਤਰ ਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਇਆ ਗਿਆ ਸੀ।

ਮਹੱਤਵ

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਯੋਗਾ ਦਿਵਸ ਦਾ ਉਦੇਸ਼ ਪੁਰਾਣੇ ਰਵਾਇਤੀ ਅਭਿਆਸਾਂ ਨੂੰ ਉਤਸ਼ਾਹਤ ਕਰਨਾ ਹੈ, ਜੋ ਸਰੀਰਕ ਚੁਸਤੀ ਨੂੰ ਉਤਸ਼ਾਹਤ ਕਰਨ ਵਾਲੀਆਂ ਤਕਨੀਕਾਂ ਦੇ ਨਾਲ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਤ ਕਰਦੇ ਹਨ। ਇਹ ਇੱਕ ਸੰਪੂਰਨ ਜੀਵਨ ਜੀਉਣ ਦਾ ਇੱਕ ਸਾਧਨ ਹੈ ਜਿਸ ਦਾ ਅਭਿਆਸ ਬਹੁਤ ਪੁਰਾਣੇ ਸਮੇਂ ਤੋਂ ਕੀਤਾ ਜਾਂਦਾ ਰਿਹਾ ਹੈ।

ਇਹ ਦਿਨ ਲਾਭਕਾਰੀ ਆਸਣਾਂ ਅਤੇ ਅਭਿਆਸਾਂ ਬਾਰੇ ਜਾਗਰੂਕਤਾ ਫੈਲਾਉਣ ਬਾਰੇ ਹੈ, ਜੋ ਕੋਰੋਨਾਵਾਇਰਸ ਮਹਾਂਮਾਰੀ ਦੇ ਚੱਲਦਿਆਂ ਹੋਰ ਵੀ ਜ਼ਰੂਰੀ ਹੋ ਗਿਆ ਹੈ। ਯੋਗਾ ਅਭਿਆਸ ਨਾ ਸਿਰਫ ਲੋਕਾਂ ਦੀ ਸਰੀਰਕ ਸਿਹਤ ਨੂੰ ਤੰਦਰੁਸਤ ਰੱਖ ਰਿਹਾ ਹੈ ਬਲਕਿ ਤਣਾਅ ਅਤੇ ਉਦਾਸੀ ਨੂੰ ਵੀ ਦੂਰ ਭਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਵੈਬਸਾਈਟ ਦੇ ਅਨੁਸਾਰ, ਅੰਤਰ ਰਾਸ਼ਟਰੀ ਯੋਗਾ ਦਿਵਸ 2021 ਦਾ ਵਿਸ਼ਾ ‘ਤੰਦਰੁਸਤੀ ਲਈ ਯੋਗਾ’ ਹੈ।

ਯੋਗਾ ਦੇ ਮੁਢਲੇ ਨਿਯਮ

ਹਰ ਵਾਰ ਜਦੋਂ ਕੋਈ ਵਿਅਕਤੀ ਯੋਗਾ ਦੇ ਕਿਸੇ ਆਸਣ ਦਾ ਅਭਿਆਸ ਕਰਦਾ ਹੈ ਤਾਂ ਇਸਦੇ ਮੁਢਲੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ। ਇਹ ਆਸਣਾਂ ਦੇ ਹਰੇਕ ਸਮੂਹ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤੋਂ ਉੱਪਰ ਹਨ।

ਯੋਗਾ ਨੂੰ ਖਾਲੀ ਪੇਟ ਕਰਨਾ ਚਾਹੀਦਾ ਹੈ, ਇਸੇ ਲਈ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਇਸ ਨੂੰ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨਹੀਂ ਤਾਂ, ਜੇ ਤੁਸੀਂ ਖਾਣਾ ਖਾਧਾ ਹੋਵੇ ਤਾਂ ਅਭਿਆਸ ਕਰਨ ਲਈ 2 ਤੋਂ 3 ਘੰਟੇ ਉਡੀਕ ਕਰੋ।

ਯੋਗਾ ਆਸਣਾਂ ਦੇ ਅਭਿਆਸ ਦਾ ਅਰੰਭ ਪਹਿਲਾਂ ਸੌਖੇ ਤੋਂ ਕਰੋ, ਫਿਰ ਗੁੰਝਲਦਾਰ ਆਸਣਾਂ ਵੱਲ ਜਾਓ। ਹਮੇਸ਼ਾਂ ਯੋਗਾ ਮੈਟਾਂ (ਚਟਾਈਆਂ) ਜਾਂ ਬਿਸਤਰੇ ਦੀਆਂ ਮੋਟੀਆਂ ਚਾਦਰਾਂ ਉੱਤੇ ਕਰੋ। ਉਂਝ ਸਖ਼ਤ ਜ਼ਮੀਨ ‘ਤੇ ਵੀ ਯੋਗਾ ਆਸਣ ਦਾ ਅਭਿਆਸ ਕੀਤਾ ਜਾ ਸਕਦਾ ਹੈ।

ਹਰੇਕ ਯੋਗਾ ਅਭਿਆਸ ਤੋਂ ਬਾਅਦ ਘੱਟੋ ਘੱਟ 10 ਸੈਕੰਡਾਂ ਲਈ ਅਰਾਮ ਕਰੋ। ਆਪਣੇ ਸਾਹ ਨੂੰ ਧਿਆਨ ਵਿੱਚ ਰੱਖੋ – ਕਸਰਤ ਦੇ ਨਾਲ ਨਾਲ ਲੋੜੀਂਦੇ ਸਾਹ ਅਭਿਆਸ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਸਿਰਫ ਖਾਸ ਸਾਹ ਲੈਣ ਦੇ ਅਭਿਆਸਾਂ ਤੱਕ ਸੀਮਿਤ ਨਹੀਂ ਬਲਕਿ ਸਾਰੇ ਆਸਣਾਂ ਲਈ ਹੈ।

LEAVE A REPLY

Please enter your comment!
Please enter your name here