
ਚੰਡੀਗੜ੍ਹ/27ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ): ਸਿੱਧੂ ਦੇ ਪ੍ਰਮੁਖ ਰਣਨੀਤਕ ਸਲਾਹਕਾਰ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਆਪਰੇਸ਼ਨ ਇਨਸਾਫ ਪੂਰਨ ਅਤੇ ਸਮੇਟਿਆ ਗਿਆ। ਉਨ੍ਹਾਂ ਕਿਹਾ ਕਿ ਬੇਵਜ੍ਹਾ ਇਸ ਵਿੱਚ ਦੇਰੀ ਹੋਈ ਪਰ ਦੇਰ ਆਏ ਦਰੁਸਤ ਆਏ।ਉਨ੍ਹਾਂ ਦਾ ਇਹ ਬਿਆਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਾਉਣ ਨੂੰ ਲੈ ਕੇ ਵੇਖਿਆ ਜਾ ਰਿਹਾ ਹੈ। ਮੁਸਤਫ਼ਾ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕੈਪਟਨ ਨੂੰ ਸੱਤਾ ਤੋਂ ਹਟਾਉਣ ਦਾ ਕੰਮ ਨੇਪਰੇ ਚਾੜ੍ਹਿਆ।ਉਨ੍ਹਾਂ ਅੱਗੇ ਕਿਹਾ ਕਿ “ਉੱਪਰ ਵਾਲਾ ਮੇਹਰਵਾਨ ਤਾਂ ਹਰ ਮੁਸ਼ਕਿਲ ਆਸਾਨ।
ਅਖੀਰ ਵਿੱਚ ਉਨ੍ਹਾਂ ਲਿਖਿਆ ਹੈ :
ਦਰਿਆ ਕਾ ਸਾਰਾ ਨਸ਼ਾ ਉੱਤਰਤਾ ਚਲਾ ਗਿਆ
ਮੁਝ ਕੋ ਡੁੱਬੋਇਆ ਔਰ ਮੈਂ ਉਭਰਤਾ ਚਲਾ ਗਿਆ
ਵੋ ਪੈਰਵੀ ਤੋਂ ਝੂਠ ਕੀ ਕਰਤਾ ਰਹਾ
ਲੇਕਿਨ ਉਸਕਾ ਚੇਹਰਾ ਉਤਰਤਾ ਚਲਾ ਗਿਆ
ਮੰਜ਼ਿਲ ਸਮਝ ਕੇ ਬੈਠ ਗਏ ਜਿਨ ਕੋ ਚਾਂਦ ਲੋਗ
ਮੈਂ ਇਸੇ ਰਸਤੋਂ ਸੇ ਗੁਜਰਤਾ ਚਲਾ ਗਿਆ
