*ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜੀ ਕਣਕ ‘ਚੋਂ 95 ਫੀਸਦੀ ਦੀ ਖਰੀਦ: ਡਿਪਟੀ ਕਮਿਸ਼ਨਰ *

0
10

ਮਾਨਸਾ, 27 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਅੱਜ ਸ਼ਾਮ ਤੱਕ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 4 ਲੱਖ 80 ਹਜ਼ਾਰ 533 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕੁੱਲ ਆਮਦ 4 ਲੱਖ 99 ਹਜ਼ਾਰ 85 ਮੀਟਰਕ ਟਨ ਹੋਈ ਹੈ ਜਿਸ ਵਿੱਚੋਂ 95 ਫੀਸਦੀ ਦੀ ਖਰੀਦ ਕੀਤੀ ਜਾ ਚੁੱਕੀ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਪਨਗਰੇਨ ਵੱਲੋਂ 1 ਲੱਖ 61 ਹਜ਼ਾਰ 9 ਮੀਟਰਕ ਟਨ, ਮਾਰਕਫੈਡ ਵੱਲੋਂ 1 ਲੱਖ 25 ਹਜ਼ਾਰ 120, ਪਨਸਪ ਵੱਲੋਂ 1 ਲੱਖ 8 ਹਜ਼ਾਰ 145, ਵੇਅਰ ਹਾਊਸ ਵੱਲੋਂ 61 ਹਜ਼ਾਰ 628 ਅਤੇ ਐਫ.ਸੀ.ਆਈ ਵੱਲੋਂ 24 ਹਜ਼ਾਰ 631 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਇਨ੍ਹਾਂ ਏਜੰਸੀਆਂ ਦੁਆਰਾ ਸ਼ਾਮ ਤੱਕ 3 ਲੱਖ 63 ਹਜ਼ਾਰ 827 ਮੀਟਰਕ ਟਨ ਲਿਫਟਿੰਗ ਕੀਤੀ ਗਈ ਜੋ ਕਿ 74 ਫੀਸਦੀ ਬਣਦੀ ਹੈ। 

LEAVE A REPLY

Please enter your comment!
Please enter your name here