
ਬੁਢਲਾਡਾ 30 ਅਗਸਤ (ਸਾਰਾ ਯਹਾ/ਅਮਨ ਮਹਿਤਾ ਅਮਿਤ ਜਿੰਦਲ): ਦਿਨੋਂ ਦਿਨ ਵਧ ਰਹੇ ਕਰੋਨਾ ਮਹਾਮਾਰੀ ਦੇ ਪਾਜਟਿਵ ਕੇਸਾਂ ਕਾਰਨ ਜਿੱਥੇ ਹਲਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਅੱਜ ਖਿਆਲਾ ਕਲਾਂ ਵਿੱਚ 7 ਸਰਦੂਲਗੜ੍ਹ ਵਿੱਚ 2 ਅਤੇ ਮਾਨਸਾ ਬਲਾਕ ਵਿੱਚ 6 ਵਿਅਕਤੀ ਕਰੋਨਾ ਪਾਜਟਿਵ ਪਾਏ ਗਏ। ਐਸ ਐਸ ਪੀ ਮਾਨਸਾ ਸੁਰਿੰਦਰ ਲਾਂਬਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ ਕਰੋਨਾ ਇਤਿਹਾਤਾ ਦੀ ਪਾਲਣਾ ਕਰਨ ਮੂੰਹ ਤੇ ਮਾਸਕ ਲਗਾ ਕੇ ਰੱਖਣ ਇੱਕ ਦੂਸਰੇ ਦੂਰੀ ਬਣਾ ਕੇ ਰੱਖਣ ਆਦਿ ਸਾਵਧਾਨੀਆਂ ਵਰਤਣ ਲਈ ਕਿਹਾ ਹੈ । ਉਨ੍ਹਾਂ ਕਿਹਾ ਕਿ ਕਰੋਨਾ ਇਤਿਹਾਤਾ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
