*ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾ ਵਿੱਚ ਸ ਸ ਸ ਭੈਣੀ ਬਾਘਾ ਸਕੂਲ ਦੀ ਰਹੀ ਝੰਡੀ*

0
56

ਮਾਨਸਾ 26 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। 

   ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਦੇ ਖਿਡਾਰੀਆਂ ਨੇ ਪ੍ਰਿੰਸੀਪਲ ਮੋਨਿਕਾ ਰਾਣੀ ਡੀ ਡੀ ਓ ਅਤੇ ਸਕੂਲ ਇੰਚਾਰਜ ਲੈਕਚਰਾਰ ਯੋਗਿਤਾ ਜੋਸ਼ੀ ਦੀ ਅਗਵਾਈ ਵਿੱਚ ਭਾਗ ਲਿਆ।

 ਇਸ ਮੌਕੇ ਸਕੂਲ ਇੰਚਾਰਜ  ਯੋਗਿਤਾ ਜੋਸ਼ੀ ਨੇ ਖੁਸੀ ਦਾ ਇਜਹਾਰ ਕਰਦਿਆ ਸਾਰੇ ਖਿਡਾਰੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਖੇਡਾ ਸਾਡੇ ਜੀਵਨ ਦਾ ਜਰੂਰੀ ਅੰਗ ਹਨ। ਖੇਡਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਦੀਆਂ ਹਨ। ਖੇਡਾ ਜਿੱਥੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ ਉੱਥੇ ਹੀ ਅੱਗੇ ਜਾ ਕਿ ਇਹ ਸਕੂਲ ,ਪਰਿਵਾਰ ,

ਪਿੰਡ ,ਜ਼ਿਲ੍ਹਾ, ਰਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਚ ਸਹਾਈ ਹੁੰਦੀਆ ਹਨ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਜਿਆ ਅਤੇ ਨਿਰਮਲ ਸਿੰਘ ਚਹਿਲ ਪੀ ਟੀ ਆਈ ਨੇ ਦੱਸਿਆ ਕਿ ਬਾਸਕਿਟਬਾਲ ਖੇਡ ਚ ਹਰ ਸਾਲ ਦੀ ਤਰ੍ਹਾਂ ਭੈਣੀ ਬਾਘਾ ਸਕੂਲ ਨੇ ਸਾਰੇ ਵਰਗਾ ਚ ਆਪਣਾ ਦਬਦਬਾ ਕਾਇਮ ਰੱਖਿਆ। 

ਬਾਸਕਿਟਬਾਲ ਅੰਡਰ 14,17 ਅਤੇ 19 ਲੜਕਿਆਂ ਵਿੱਚ ਪਹਿਲਾਂ ਸਥਾਨ,  ਅੰਡਰ 19 ਲੜਕੀਆ  ਤੀਜਾ, ਅੰਡਰ 17 ਲੜਕੀਆ ਨੇ ਪਹਿਲਾਂ ਸਥਾਨ, ਅੰਡਰ 14 ਲੜਕੀਆ ਤੀਜਾ ਸਥਾਨ,

ਕਬੱਡੀ  ਨੈਸ਼ਨਲ ਸਟਾਈਲ ਅੰਡਰ 19 ਲੜਕੀਆ ਪਹਿਲਾਂ ਸਥਾਨ, ਵੇਟ ਲਿਫਟਿੰਗ ਲੜਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here