
ਬਠਿੰਡਾ 5 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)
ਬੀਤੇ ਦਿਨੀ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ ਐਜੂਕੇਸ਼ਨ ਪੰਜਾਬ ਐਸ .ਏ.ਐਸ ਨਗਰ ਮੋਹਾਲੀ ਦੀਆ ਹਦਾਇਤਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ 15 ਪੀ. ਟੀ. ਆਈ ਅਧਿਆਪਕਾਂ ਦੀ ਤਰੱਕੀ ਡੀ .ਪੀ .ਈ ਮਾਸਟਰ ਵਜੋਂ ਹੋਈ।
ਇਹਨਾਂ ਪਦਉੱਨਤ ਹੋਏ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਠਿੰਡਾ ਵਿਖੇ ਆਪਣੀ ਹਾਜ਼ਰੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਿੱਖਿਆ ਮਹਿੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਸਾਰੇ ਪਦਉੱਨਤ ਹੋਏ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਪਦਉਨਤ ਹੋਏ ਅਧਿਆਪਕ ਗੁਰਸ਼ਰਨ ਸਿੰਘ,ਮੱਖਣ ਸਿੰਘ, ਭੁਪਿੰਦਰ ਸਿੰਘ ਤੱਗੜ, ਜਗਤਾਰ ਸਿੰਘ, ਜਗਵੀਰ ਸਿੰਘ, ਰਣਧੀਰ ਸਿੰਘ, ਗੁਰਮੀਤ ਸਿੰਘ ਮਾਨ, ਵੀਰਪਾਲ ਕੌਰ, ਨੀਤੀ, ਕੁਲਵਿੰਦਰ ਕੌਰ, ਜਸਵੀਰ ਕੌਰ, ਕੇਵਲ ਸਿੰਘ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਪੱਕਾ ਕਲਾਂ ਅਤੇ ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਕੁਲਵੀਰ ਸਿੰਘ , ਅਮਨਦੀਪ ਸਿੰਘ ਹਾਜ਼ਰ ਸਨ
