*ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲਣਗੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ..ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਸੋਢੀ ਸੂਬਾ ਆਗੂ*

0
244

ਮਾਨਸਾ (ਬੁੱਢਲਾਡਾ), 02 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਦੋ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਪਰੰਤੂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅਜੇ ਵੀ ਬਹੁਤ ਘੱਟ ਤਨਖਾਹਾਂ ਤੇ ਸਿਹਤ ਵਿਭਾਗ ਵਿੱਚ ਪਿਛਲੇ 10 ਤੋਂ 15 ਸਾਲਾਂ ਤੋਂ ਠੇਕੇ ਤੇ ਹੀ ਕੰਮ ਕਰ ਰਹੇ ਹਨ।ਅਜੇ ਤੱਕ ਪਹਿਲੀਆਂ ਸਰਕਾਰਾਂ ਤੋਂ ਬਾਅਦ ਮੋਜੂਦਾ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।ਜਿਸ ਕਾਰਨ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਿਹਤ ਵਿਭਾਗ ਦੇ ਸਿਹਤ ਮੰਤਰੀ ਨੁੰ ਪਟਿਆਲਾ ਸੀਟ ਤੋ ਹਾਰ ਦਾ ਮੂੰਹ ਵੇਖਣਾ ਪਿਆ। ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਜਿਸ ਤੇ ਰਾਜ ਸਰਕਾਰ ਦੇ ਫੰਡ ਵਿੱਚੋਂ ਇੱਕ ਪੰਝੀ ਨਹੀ ਸੀ ਪੈਣੀ ਜਿਸ ਨਾਲ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੁੰ ਖੁਸ਼ ਕਰ ਸਕਦੇ ਸਨ ਪਰ ਫਿਰ ਵੀ ਮੋਜੂਦਾ ਸਰਕਾਰ ਤੋਂ ਇਹ ਵੀ ਨਹੀਂ ਹੋ ਸਕਿਆ।ਜਿੰਨੀਆਂ ਵੋਟਾਂ ਤੇ ਸਿਹਤ ਮੰਤਰੀ ਪੰਜਾਬ ਪਟਿਆਲਾ ਸੀਟ ਤੋਂ ਚੋਣਾਂ ਵਿੱਚ ਹਾਰ ਗਏ। ਉਸ ਤੋਂ ਕਈ ਗੁਣਾਂ ਵੋਟਾਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੇ ਹੱਥ ਵਿੱਚ ਸਨ। ਨੈਸ਼ਨਲ ਹੈਲਥ ਮਿਸ਼ਨ ਇੰਪਲਾਈਜ਼ ਯੁਨੀਅਨ ਦੇ ਸੂਬਾ ਆਗੂ ਅਮਰਜੀਤ ਸਿੰਘ ਅਤੇ ਹਰਪਾਲ ਸਿੰਘ ਸੋਢੀ ਨੇ ਇਨ੍ਹ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਕਰਦੇ ਹੋਏ ਦੱਸਿਆ ਕਿ ਯੂਨੀਅਨ ਦੀ ਸੂਬਾ ਕਮੇਟੀ ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਡਾਕਟਰ ਵਾਹਿਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਲਿਆ ਹੈ ਜੇਕਰ ਇਸ ਹਫਤੇ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ,ਹੈਲਥ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਉਨਾਂ ਨਾਲ ਮੀਟਿੰਗ ਨਹੀ ਕਰਦੇ ਤੇ ਉਨਾਂ ਦੀ ਉਹ ਮੰਗਾਂ ਜਿੱਥੇ ਸਰਕਾਰ ਦੀ ਰਾਜ ਸਰਕਾਰ ਦੇ ਫੰਡ ਵਿੱਚੋਂ ਇੱਕ ਪੰਝੀ ਨਹੀਂ ਪੈਣੀ ਉਹ ਪੂਰੀਆਂ ਨਹੀਂ ਕਰਦੇ ਤਾਂ ਆਉਣ ਵਾਲੀਆਂ ਜਲੰਧਰ ਅਤੇ ਬਰਨਾਲਾ ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੋਲ ਖੋਲਣਗੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਕਰਕੇ ਵਿਸ਼ਾਲ ਰੈਲੀਆਂ ਵੀ ਕਰਨਗੇ।ਜਿਸ ਨਾਲ ਸਰਕਾਰ ਦੀਆਂ ਦੇ ਹੱਕ ਵਿੱਚ ਪੈਣ ਵਾਲੀਆਂ ਵੋਟਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।ਇਸ ਸਬੰਧੀ ਯੁਨੀਅਨ ਵੱਲੋਂ ਬੀਤੇ ਦਿਨੀ ਪੰਜਾਬ ਸਰਕਾਰ ਨੂੰ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਰੈਗੂਲਰ,ਹਰਿਆਣਾ ਬਾਏ ਲਾਅਜ਼, ਤਨਖਾਹਾਂ ਰਿਵਾਇਜ਼ ਕਰਨਾ, ਲਾਇਲਟੀ ਬੋਨਸ,ਰਿਟਾਇਰਮੈਂਟ ਉਮਰ ਵਿੱਚ ਵਾਧਾ,ਹੈਲਥ ਇੰਸੋਰੈਂਸ਼ ਜਾਂ ਆਯੁਸ਼ਮਾਨ, ਗ੍ਰੈਜੂਇਟੀ ,ਆਉਟਸੋਰਸ ਕਰਮਚਾਰੀਆਂ ਨੂੰ ਵਿਭਾਗ ਵਿੱਚ ਲੈਣਾਂ ਅਤੇ ਨੈਸ਼ਨਲ ਹੈਲਥ ਮਿਸ਼ਨ ਵਿੱਚ ਸੀ ਅਤੇ ਡੀ ਕੈਟਾਗਿਰੀ ਵਿੱਚ ਕਵਰ ਹੁੰਦੇ ਕਰਮਚਾਰੀਆਂ ਤੇ ਰੈਗੂਲਰ ਪੌਲਸੀ ਲਾਗੂ ਕਰਨਾ ਸ਼ਾਮਿਲ ਹਨ।ਯੂਨੀਅਨ ਦੀ ਵਰਚੂਅਲ ਮੀਟਿੰਗ ਵਿੱਚ ਸੂਬਾ ਪ੍ਰਧਾਨ ਡਾ: ਵਾਹਿਦ ਤੋਂ ਇਲਾਵਾ ਬਲਾਕ ਪ੍ਰਧਾਨ ਰਾਜਵਿੰਦਰ ਕੌਰ, ਸੂਬਾ ਆਗੂ ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਰਾਧੇ ਸ਼ਿਆਮ, ਡਾਕਟਰ ਮਨਪ੍ਰੀਤ ਕੌਰ, ਡਾਕਟਰ ਸੁਨਿਧੀ ਜੈਨ, ਵੀਰਪਾਲ ਕੌਰ ਪ੍ਰਧਾਨ ਸਟਾਫ਼ ਨਰਸ, ਗੁਰਸੇਵਕ ਸਿੰਘ, ਅਮਰਜੀਤ ਸਿੰਘ, ਗੁਲਸ਼ਨ ਸਰਮਾਂ, ਰਵਿੰਦਰ ਸਿੰਘ, ਕਿਰਨਜੀਤ ਕੋਰ, ਡਾ: ਸੁਮਿਤ, ਡਾਂ ਪ੍ਰਭਜੋਤ ਜੱਬਲ, ਅਮਨਦੀਪ ਸਿੰਘ, ਰਣਜੀਤ ਕੋਰ, ਨੀਤੂ,ਡਾ: ਸਿਵਰਾਜ, ਸੰਦੀਪ ਕੋਰ, ਜਸਵੀਰ ਸਿੰਘ, ਡਾ: ਰਾਜ ਕੁਮਾਰ, ਰਮਨਦੀਪ ਸਿੰਘ, ਦੀਪਿਕਾ ਸਰਮਾਂ, ਡਾ: ਸਿਮਰਪਾਲ, ਰਜਿੰਦਰ ਸਿੰਘ, ਡਾ: ਪੰਕਜ, ਦਿਨੇਸ਼ ਗਰਗ, ਜਸ਼ਨਜੋਤ ਸਿੰਘ, ਰਣਜੀਤ ਸਿੰਘ,ਡਾ ਸੁਧੀਰ ,ਗੁਰਜੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਅਤੇ ਹਰਪਾਲ ਸਿੰਘ ਸੋਢੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here