ਮਾਨਸਾ, 6 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਵਧੀਕ ਜ਼ਿਲਾ ਮੈਜਿਸਟ੍ਰੇਟ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਕੋਰੋਨਾ ਮਹਾਂਮਾਰੀ ਦੇ ਪਾਸਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਲਾਗੂ ਪਾਬੰਦੀਆਂ ਅਤੇ ਜ਼ਰੂਰੀ ਸੇਵਾਵਾਂ ਸਬੰਧੀ ਛੋਟਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿਚ ਜ਼ਿਲ੍ਹਾ ਮਾਨਸਾ ਵਿਖੇ ਨਵੇਂ ਹੁਕਮ ਜਾਰੀ ਕੀਤੇ ਹਨ ਜਿੰਨਾਂ ਅਨੁਸਾਰ ਹੁਣ ਉਹ ਦੁਕਾਨਾਂ ਅਤੇ ਅਦਾਰੇ ਜੋ ਕੱਚੇ ਮਾਲ ਸਮੇਤ ਉਦਯੋਗਿਕ ਸਮੱਗਰੀ (ਇੰਡਸਟਰੀਅਲ ਮੈਟੀਰੀਅਲ) ਦੀ ਵਿਕਰੀ ਕਰਦੇ ਹਨ ਅਤੇ ਸਮਾਨ ਦੇ ਅਯਾਤ ਨਿਰਯਾਤ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਿਲ ਦੁਕਾਨਾਂ ਅਤੇ ਅਦਾਰੇ ਵੀ 15 ਮਈ ਤੱਕ ਸੋਮਵਾਰ ਤੋਂ ਸ਼ੁਕਰਵਾਰ ਤੱਕ ਸ਼ਾਮ 5 ਵਜੇ ਤੱਕ ਖੁੱਲ ਸਕਦੇ ਹਨ। ਪਰ ਇਹ ਹਫਤਾਵਾਰੀ ਲਾਕਡਾਊਨ ਦੌਰਾਨ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਬੰਦ ਹੀ ਰਹਿਣਗੇ। ਇਸੇ ਤਰ੍ਹਾਂ ਮੱਛੀ ਪਾਲਣ ਨਾਲ ਸਬੰਧਤ ਗਤੀਵਿਧੀਆਂ, ਮੱਛੀ ਮੀਟ ਅਤੇ ਇਸਦੇ ਉਤਪਾਦਾਂ ਸਮੇਤ ਮੱਛੀ ਪੂੰਗ ਦੀ ਸਪਲਾਈ ਨੂੰ ਵੀ ਜਰੂਰੀ ਵਸਤਾਂ ਦੀ ਸ੍ਰੇਣੀ ਵਿਚ ਸ਼ਾਮਿਲ ਕਰਦਿਆਂ ਛੋਟ ਦਿੱਤੀ ਗਈ ਹੈ।