-ਜਸਵਿੰਦਰ ਸਿੰਘ ਮੂਸਾ ਨੂੰ ਦਿੱਤੀ ਰਿਟਾਇਰਮੈਂਟ ਪਾਰਟੀ

0
83

ਮਾਨਸਾ 16 ਅਗਸਤ (ਸਾਰਾ ਯਹਾ,ਜਗਦੀਸ਼ ਬਾਂਸਲ)- ਨਗਰ ਕੌਂਸਲ ਮਾਨਸਾ ਵਿਖੇ  37 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸ਼੍ਰੀ ਜਸਵਿੰਦਰ ਸਿੰਘ ਮੂਸਾ (ਜੂਨੀਅਰ ਅਸਿਸਟੈਂਟ) ਅੱਜ ਸੇਵਾ ਮੁਕਤ ਹੋਏ ਹਨ। ਸ਼੍ਰੀ ਜਸਵਿੰਦਰ ਸਿੰਘ ਮੂਸਾ ਦੀ ਸੇਵਾ ਮੁਕਤੀ ਮੌਕੇ ਪੰਜਾਬ ਮਿਉਂਸਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ। ਇਸ ਮੌਕੇ ਰੱਖੇ ਇੱਕ ਸਾਦੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਚਰਨਜੀਤ ਸਿੰਘ, ਸਰਪ੍ਰਸਤ ਸਿਕੰਦਰ ਸਿੰਘ ਨੇ ਕਿਹਾ ਕਿ ਜਸਵਿੰਦਰ ਸਿੰਘ ਜੋ ਕਿ 1983 ਚ ਨਗਰ ਕੌਂਸਲ ਚ ਭਰਤੀ ਹੋਏ ਸਨ ਅਤੇ ਵਧੀਆ ਸੇਵਾਵਾਂ ਬਦਲੇ ਸਰਕਾਰ ਨੇ 2008 ਵਿੱਚ ਉਨ੍ਹਾਂ ਨੂੰ ਤਰੱਕੀ ਦੇ ਕੇ ਜੂਨੀਅਰ ਅਸਿਸਟੈਂਟ ਬਣਾਇਆ ਸੀ ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਨੇ ਆਪਣੀ ਸਰਵਿਸ ਦੇ ਕਰੀਬ 37 ਸਾਲ ਦੇ ਸਮੇ ਦੌਰਾਨ ਇਮਾਨਦਾਰੀ ਤੇ ਮਿਹਨਤ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਇਸ ਮੌਕੇ ਸਮੂਹ ਸਟਾਫ ਵੱਲੋ ਜਸਵਿੰਦਰ ਸਿੰਘ ਮੂਸਾ ਨੂੰ ਯਾਦਗਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਇਸ ਮੌਕੇ ਅਮਨਦੀਪ ਸਿੰਘ,ਅਮਿਤ ਬਾਂਸਲ, ਜਗਜੀਤ ਸਿੰਘ,ਜੰਗੀਰ ਸਿੰਘ,ਬਲਜਿੰਦਰ ਕੋਟੜਾ,ਅਮਰਜੀਤ ਸਿੰਘ,ਨਰਿੰਦਰ ਸਿੰਘ,ਦਰਸ਼ਨ ਕੁਮਾਰ,ਮੇਵਾ ਸਿੰਘ, ਦਰਸ਼ਨ ਸਿੰਘ,ਸ਼ੇਰਾ ਸਿੰਘ, ਅਬਦਰਾਜ,  ਆਦਿ ਨਗਰ ਕੌਂਸਲ ਮੁਲਾਜਮ ਹਾਜਰ ਸਨ।

NO COMMENTS