
05 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ )ਸੀਐੱਮ ਮਾਨ ਦੇ ਵਿਆਹ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ। ਸਿਆਸਤਦਾਨਾਂ ਤੋਂ ਪੰਜਾਬੀ ਕਲਾਕਾਰਾਂ ਤੱਕ ਹਰ ਕੋਈ ਉਹਨਾਂ ਲਈ ਖੁਸ਼ੀਆਂ ਭਰੇ ਜੀਵਨ ਦੀ ਕਾਮਨਾ ਕਰ ਰਿਹਾ ਹੈ।
ਅਜਿਹੇ ‘ਚ ਕਾਮੇਡੀਅਨ ਅਤੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਨੇ ਵੀ ਆਪਣੇ ਅੰਦਾਜ਼ ‘ਚ ਸੀਐੱਮ ਨੂੰ ਵਧਾਈਆਂ ਦਿੱਤੀਆਂ ਹਨ। ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ, ਜਿਸ ਨੂੰ ਪੜ੍ਹ ਕੇ ਸ਼ਾਇਦ ਤੁਸੀਂ ਵੀ ਆਪਣਾ ਹਾਸਾ ਕੰਟਰੋਲ ਨਹੀਂ ਕਰ ਪਾਓਗੇ। ਜਸਵਿੰਦਰ ਭੱਲਾ ਨੇ ਲਿਖਿਆ ਕਿ ਕਹਿੰਦੇ ਨੇ ਕਿ ਜੋੜੀਆਂ ਉੱਪਰੋਂ ਬਣਦੀਆਂ ਹਨ ਇਹਦਾ ਮਤਲਬ ਕੰਮ ਤਾਂ ਉੱਪਰ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ। ਹੇਠਾਂ ਸੀਐੱਮ ਮਾਨ ਇਕੱਲੇ ਕੀ ਕਰਨ। ਵਿਆਹ ਮੁਬਾਰਕ
