-ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ 9ਵੀਂ ਕਲਾਸ ਵਿਚ ਦਾਖ਼ਲੇ ਸਬੰਧੀ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ

0
77

ਮਾਨਸਾ, 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਜ਼ਿਲ੍ਹਾ ਮਾਨਸਾ ਵੱਲੋਂ ਨੌਂਵੀਂ ਜਮਾਤ ਵਿਚ ਖਾਲੀ ਸੀਟਾਂ ਤੇ ਸਾਲ 2020-21 ਦੇ ਦਾਖਲੇ ਲਈ ਜੋ ਪ੍ਰੀਖਿਆ ਲਈ ਗਈ ਸੀ, ਉਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਪ੍ਰਿੰਸੀਪਲ ਮਮਤਾ ਮੁੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਂਵੀ ਕਲਾਸ ਦੇ ਦਾਖ਼ਲੇ ਦੀ ਪ੍ਰੀਖਿਆ ਵਿਚ ਸਫਲ ਹੋਏ ਵਿਦਿਆਰਥੀਆਂ ਦੇ ਰੋਲ ਨੰਬਰ/ਰਜਿਸਟਰੇਸ਼ਨ ਨੰਬਰ ਇਸ ਪ੍ਰਕਾਰ ਹਨ। 19130002,19130025,19130112,19130067,19130092,19130132,19130194,19130180,19130058,19130028,19130008,19130104,19130124,19130143,19130094,19130188,19130163,19130095,19130192,19130149,19130123,19130032,19130153,19130216,19130007,19130209,19130117,19130138. ਉਨ੍ਹਾਂ ਦੱਸਿਆ ਕਿ ਪਾਸ ਹੋਏ ਵਿਦਿਆਰਥੀਆਂ ਦੇ ਮਾਪੇ ਦਾਖ਼ਲੇ ਸਬੰਧੀ ਦਾਖ਼ਲਾ ਫਾਰਮ ਵਿਦਿਆਲੇ ਦੀ ਵੈਬਸਾਇਟ https://www.navodaya.gov.in/nvs/nvs-school/Mansa/en/home ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦਾਖ਼ਲਾ ਫਾਰਮ ਅੱਠਵੀਂ ਕਲਾਸ ਦੇ ਸਕੂਲ ਮੁਖੀ ਤੋਂ ਪੂਰਾ ਭਰਵਾ ਕੇ 8 ਜੁਲਾਈ ਤੱਕ ਵਿਦਿਆਲਿਆ ਦੀ ਈ-ਮੇਲ ਆਈ.ਡੀ. jnvstfornine0gmail.com ਤੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਪਾਸ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖਲਾ ਫਾਰਮ ਦੇ ਸਬੰਧੀ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ।

LEAVE A REPLY

Please enter your comment!
Please enter your name here