ਮਾਨਸਾ, 07 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਪੀ . ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਵਿਖੇ ਸੈਸ਼ਨ 2025-26 ਲਈ ਜਮਾਤ ਨੌਵੀਂ ਅਤੇ ਗਿਆਰਵੀਂ ਵਿਚ ਦਾਖਲੇ ਲਈ 08 ਫਰਵਰੀ 2025 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 30 ਅਕਤੂਬਰ 2024 ਹੈ। ਇਹ ਜਾਣਕਾਰੀ ਪ੍ਰਿੰਸੀਪਲ ਸ੍ਰੀ ਮੀਨਾ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਦਾਖਲੇ ਲਈ ਦਿੱਤੀ ਗਈ ਵੈੱਬਸਾਈਟ ’ਤੇ ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੌਵੀਂ ਜਮਾਤ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਮਾਨਸਾ ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸਾ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2024-25 ਦੌਰਾਨ ਅੱਠਵੀਂ ਜਮਾਤ ਵਿਚ ਪੜ੍ਹਦਾ ਹੋਵੇ। ਵਿਦਿਆਰਥੀ ਦੀ ਜਨਮ ਮਿਤੀ 01.05.2010 ਤੋਂ 31.07.2012 ਦੇ ਵਿਚਕਾਰ ( ਦੋਨੋਂ ਮਿਤੀਆਂ ਮਿਲਾ ਕੇ) ਹੋਣ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਲਈ ਵੈਬਸਾਈਟ cbseitms.nic.in/2024/nvsix ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਪ੍ਰਿੰਸੀਪਲ ਨੇ ਅੱਗੇ ਦੱਸਿਆ ਦੱਸਿਆ ਕਿ ਗਿਆਰਵੀਂ ਜਮਾਤ ਵਿਚ ਦਾਖਲਾ ਫਾਰਮ ਭਰਨ ਵਾਲੇ ਵਿਦਿਆਰਥੀ ਦਾ ਜਨਮ 1-6-2008 ਤੋਂ 31-7-2010 (ਦੋਵੇਂ ਮਿਤੀਆਂ ਸ਼ਾਮਲ ) ਹੋਣਾ ਚਾਹੀਦਾ ਹੈ। ਵਿਦਿਆਰਥੀ ਸਾਲ 2024-25 ਦੌਰਾਨ ਦਸਵੀਂ ਜਮਾਤ ਵਿਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹਦਾ ਹੋਵੇ। ਗਿਆਰਵੀਂ ਦੇ ਦਾਖਲਾ ਫਾਰਮ ਵੈਬਸਾਈਟ cbseitms.nic.in/2024/nvsxi_11 ’ਤੇ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9478547460 ਅਤੇ 9878085025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।