
ਗੁਰਦਾਸਪੁਰ 30, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਕਸਬਾ ਕਾਦੀਆਂ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾ ਨੂੰ ਲੈਕੇ 24 ਘੰਟੇ ਦਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ‘ਚ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬੀਤੇ ਕੱਲ੍ਹ ਸਵੇਰ ਤੋਂ ਸ਼ਾਮਿਲ ਸਨ ਅਤੇ ਦੇਰ ਰਾਤ ਕਾਦੀਆ ‘ਚ ਮਹਿਲਾ ਮੁਲਾਜਮਾਂ ਵੱਲੋਂ ਆਪਣੀਆਂ ਮੰਗਾ ਨੂੰ ਲੈਕੇ ਕਸਬਾ ਕਾਦੀਆਂ ਦੀਆ ਸੜਕਾਂ ‘ਤੇ ਜਾਗੋ ਕੱਢੀ ਗਈ।
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਠੇਕੇ ਤੇ ਭਾਰਤੀ ਮੁਲਾਜਮਾਂ ਵੱਲੋਂ ਬੀਤੇ ਕੱਲ੍ਹ ਤੋਂ ਦਿਨ ਰਾਤ ਦਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਅਗੇ ਆਪਣੇ ਪਰਿਵਾਰਾਂ ਛੋਟੇ ਬੱਚਿਆਂ ਸਮੇਤ ਧਰਨਾ ਚਲ ਰਿਹਾ ਹੈ।
ਬੀਤੀ ਰਾਤ ਇਨ੍ਹਾਂ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਅਤੇ ਆਪਣੀਆਂ ਮੰਗਾ ਨੂੰ ਲੈਕੇ ਸੜਕਾਂ ‘ਤੇ ਜਾਗੋ ਕੱਢੀ ਗਈ। ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਅੱਜ ਉਹ ਤਪਦੀ ਗਰਮੀ ‘ਚ ਦਿਨ ਭਰ ਆਪਣੀਆਂ ਮੰਗਾ ਨੂੰ ਲੈਕੇ ਆਪਣੇ ਬੱਚਿਆਂ ਨਾਲ ਸੜਕਾਂ ‘ਤੇ ਬੈਠੇ ਸਨ ਅਤੇ ਹੁਣ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਜਾਗੋ ਕੱਢ ਰਹੇ ਹਨ।
