*ਜਲ ਥਲ ਹੋਇਆ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਕਰਦਾ ਪ੍ਰਬੰਧ* 

0
858

ਮਾਨਸਾ, 04 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ ਦੇ ਨਾਲ ਨਾਲ ਪਾਣੀ ਬਣੀਆ ਲੋਕਾਂ ਲਈ ਮੁਸੀਬਤ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ਼ ਚੁਟਕਲੇ ਸੁਨਾਉਣ ਵਾਲਾ ਹੀ ਹੈ। ਬਾਰਸ਼ਾਂ ਦੇ ਪਾਣੀ ਨੇ ਪੰਜਾਬ ਵਿੱਚ ਖਲਬਲੀ ਮਚਾ ਦਿੱਤੀ ਹੈ, ਪਰ ਮੁੱਖ ਭਗਵੰਤ ਸਿੰਘ ਮਾਨ ਵੋਟਾਂ ਦੇ ਪ੍ਰਚਾਰ ਲਈ ਜਲੰਧਰ ਘਰ ਲੈਕੇ ਬੈਠਾ ਹੈ। ਮੀਂਹ ਦੇ ਪਾਣੀ ਨੇ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਵੀ ਭਗਵੰਤ ਸਿੰਘ ਮਾਨ ਦੇ ਫੋਕੇ ਲਾਰਿਆਂ ਤੋਂ ਪਰਦਾ ਚੁੱਕ ਦਿੱਤਾ ਹੈ। 1992 ਤੋਂ ਬਣਿਆ ਜ਼ਿਲ੍ਹਾ ਮਾਨਸਾ ਅੱਜ ਤੱਕ ਮੀਂਹ ਦੇ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਦਾ ਕਿਸੇ ਵੀ ਸਰਕਾਰ ਜਾਂ ਸਰਕਾਰ ਦੇ ਲੀਡਰ ਨੇ ਨਹੀਂ ਕੀਤਾ ਹੱਲ। ਵਾਰਡ ਨੰਬਰ 14 ਦੀ ਇੱਕ ਗਰੀਬ ਔਰਤ ਜੋ ਆਪਣੇ ਘਰ ਇਕੱਲੀ ਰਹਿੰਦੀ ਹੈ ਦੇ ਘਰ ਪਾਣੀ ਇਨ੍ਹਾਂ ਵੜ ਗਿਆ ਕਿ ਉਸਨੂੰ ਆਪਣਾ ਘਰ ਛੱਡਣਾ ਪਿਆ। ਅੰਗਰੇਜ਼ ਮਿੱਤਲ ਵਾਲੀ ਗਲੀ ਨੇੜੇ ਬੱਸ ਸਟੈਂਡ ਸ਼ਕਤੀ ਲੈਸ ਹਾਉਸ ਦੀ ਦੁਕਾਨ ਸਮੇਤ ਹੋਰ ਕਈ ਦੁਕਾਨਾਂ ਵਿੱਚ ਪਾਣੀ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਮਾਨਸਾ ਦੇ ਦੁਕਾਨਦਾਰਾਂ ਨੇ ਸਰਕਾਰ ਪ੍ਰਤੀ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਮੀਂਹ ਦੇ ਜ਼ਿਆਦਾ ਪੈਣ ਕਰਕੇ ਸਾਡੀਆਂ ਦੁਕਾਨਾਂ ਸਵੇਰ ਤੋਂ ਹੀ ਬੰਦ ਪਈਆਂ ਸਨ, ਉਤੋਂ ਮੀਂਹ ਦਾ ਪਾਣੀ ਸਾਡੀਆਂ ਦੁਕਾਨਾਂ ਵਿੱਚ ਵੜਨ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਰਕਾਰ ਸਾਨੂੰ ਸਾਡੇ ਨੁਕਸਾਨ ਦਾ ਮੁਆਵਜ਼ਾ ਦੇਵੇ। ਮਾਨਸਾ ਸ਼ਹਿਰ ਦੀ ਹਰ ਗਲੀ, ਹਰ ਮੁਹੱਲੇ ਅਤੇ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਵਿਧਾਇਕ ਡਾ ਵਿਜੈ ਸਿੰਗਲਾ ਦੀ ਰਿਹਾਇਸ਼ ਦੇ ਬਾਹਰ ਵੀ ਸੀਵਰੇਜ ਦਾ ਪਾਣੀ ਅਕਸਰ ਦੇਖਣ ਨੂੰ ਮਿਲ ਸਕਦਾ ਹੈ। 

ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਹਨ। 

ਮੀਂਹ ਦਾ ਪਾਣੀ ਬੱਸ ਸਟੈਂਡ ਚੌਂਕ, ਰੇਲਵੇ ਫਾਟਕ ਤੋਂ ਲੈਕੇ ਮਾਈ ਨਿਕੋ ਦੇਵੀ ਸਕੂਲ, ਵਾਟਰ ਵਰਕਸ ਰੋਡ, ਚੁਗਲੀ ਘਰ ਚੌਂਕ, ਅੰਡਰ ਬ੍ਰਿਜ ਨੂੰ ਤਾਂ ਸਵੀਮਿੰਗ ਪੂਲ ਵੀ ਕਹਿ ਸਕਦੇ ਹਾਂ, ਸ਼ਹਿਰ ਨੂੰ ਜੋੜਨ ਵਾਲੀ ਤਿੰਨ ਕੋਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੇ ਮੀਂਹ ਦਾ ਪਾਣੀ 3/4 ਫੁੱਟ ਤੱਕ ਖੜ ਜਾਂਦਾ ਹੈ ਜਿਸਦਾ ਕੋਈ ਹੱਲ ਨਹੀਂ। ਕਈ ਥਾਵਾਂ ਤੇ ਤਾਂ ਗਰੀਬ ਬੱਚਿਆਂ ਨੂੰ ਮੀਂਹ ਦੇ ਗੰਦੇ ਪਾਣੀ ਵਿੱਚ ਨਹਾਉਂਦਿਆਂ ਵੇਖਿਆ ਗਿਆ। ਇਨ੍ਹਾਂ ਗਰੀਬ ਲੋਕਾਂ ਨੂੰ ਇਸ ਗੰਦੇ ਪਾਣੀ ਤੋਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ। ਬਿਜਲੀ ਦੇ ਮੀਟਰ ਪਾਣੀ ਵਿੱਚ ਡੁੱਬ ਗਏ ਹਨ ਜਿਸ ਨਾਲ ਕਦੀ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਜ਼ਿਲ੍ਹੇ ਦੇ ਮਾਲਕ ਡਿਪਟੀ ਕਮਿਸ਼ਨਰ ਦੇ ਸਰਕਾਰੀ ਘਰ ਵਿੱਚ ਪਾਣੀ ਵੜ ਸਕਦਾ ਹੈ, ਜਿਸ ਨਾਲ ਦੋ ਤਿੰਨ ਵਾਰ ਕੰਧਾਂ ਵੀ ਡਿੱਗ ਪਈਆਂ ਤਾਂ ਆਮ ਲੋਕਾਂ ਦੀ ਕੌਣ ਸੁਣਦਾ। 

LEAVE A REPLY

Please enter your comment!
Please enter your name here