
ਜੰਲਧਰ 27 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਜਲੰਧਰ ਵੈਸਟ ਤੋਂ ਕਾਂਗਰਸੀ MLA ਸੁਸ਼ੀਲ ਰਿੰਕੂ ਦੀ ਕਾਰ ਨਵਾਂ ਸ਼ਹਿਰ ਦੇ ਜਾਡਲਾ ਨੇੜੇ ਦੁਰਘਾਟਨਾ ਦਾ ਸ਼ਿਕਾਰ ਹੋ ਗਈ।ਰਿੰਕੂ ਇਸ ਕਾਰ ‘ਚ ਸਵਾਰ ਸੀ ਅਤੇ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸੀ।ਜਾਣਕਾਰੀ ਮੁਤਾਬਿਕ ਰਿੰਕੂ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਰਿੰਕੂ ਦੇ ਗਨਮੈਨ ਅਤੇ ਡਰਾਇਵਰ ਨੂੰ ਵੀ ਇਲਾਜ ਦੇ ਲਈ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।ਜਲੰਧਰ ਦੇ ਹੋਰ MLA, ਹਰਦੇਵ ਲਾਡੀ ਅਤੇ ਪ੍ਰਗਟ ਸਿੰਘ ਵੀ ਰਿੰਕੂ ਦੇ ਨਾਲ ਆਪਣੀਆਂ ਗੱਡੀਆਂ ‘ਚ ਚੰਡੀਗੜ੍ਹ ਜਾ ਰਹੇ ਸੀ।
