*ਜਲੰਧਰ ਡਾਇਓਸਿਸ ਅਧਿਨ ਕੈਥੋਲਿਕ ਯੂਵਾ ਧਾਰਾ ਦੀ ਨਵੀਂ ਟੀਮ ਹੋਈ ਨਿਯੁਕਤ*

0
2

ਜਲੰਧਰ 15,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਰੋਮਨ ਕੈਥੋਲਿਕ ਚਰਚ ਦੀ ਜਲੰਧਰ ਡਾਇਓਸਿਸ ਦੇ ਯੂਥ ਵਿੰਗ ਕੈਥੋਲਿਕ ਯੂਵਾ ਧਾਰਾ ਦੀ ਬੀਤੇ ਦਿਨੀਂ ਨਵੀਂ ਟੀਮ ਨਿਯੁਕਤ ਹੋਈ ਹੈ।ਇਹ ਟੀਮ ਪੰਜਾਬ ਵਿੱਚ ਈਸਾਈ ਨੌਜਵਾਨਾਂ ਦੀ ਅਗਵਾਈ ਕਰੇਗੀ।ਕੈਥੋਲਿਕ ਯੂਵਾ ਧਾਰਾ ਜਲੰਧਰ ਡਾਇਓਸਿਸ ਦੀ ਅਗਵਾਈ ਹੇਠ ਅਤੇ ਬਿਸ਼ਪ ਡਾ.ਐਗਨੇਲੋ ਗ੍ਰੇਸ਼ੀਆਸ ਦੇ ਮਾਰਗ ਦਰਸ਼ਨ ਹੇਠ ਕੰਮ ਕਰਦੀ ਹੈ।

ਡਾ. ਐਗਨੇਲੋ ਨੇ ਨੌਜਵਾਨਾਂ ਨੂੰ ਸੰਬੋਧਿਤ ਹੁੰਦੇ ਕਿਹਾ, ” ਨੌਜਵਾਨ ਦੇਸ਼ ਅਤੇ ਕੌਮ ਨੂੰ ਮਜ਼ਬੂਤ ਕਰਦੇ ਹਨ।ਨਵੇਂ ਚੁਣੇ ਗਏ ਨੁਮਾਇੰਦੇ ਇਨ੍ਹਾਂ ਨੌਜਵਾਨਾਂ ਨੂੰ ਸਹੀ ਸੇਤ ਦੇਣ ਅਤੇ ਚੰਗੇ ਢੰਗ ਨਾਲ ਉਨ੍ਹਾਂ ਦੀ ਅਗਵਾਈ ਕਰਨ।ਨੌਜਵਾਨਾਂ ਨੂੰ ਸੇਵਾ ਭਾਵਨਾਂ ਬਾਰੇ ਦੱਸਣ ਅਤੇ ਉਨ੍ਹਾਂ ਨੂੰ ਆਤਮਿਕ ਤੌਰ ਤੇ ਅੱਗੇ ਵੱਧਣ ਵਿੱਚ ਮਦਦ ਕਰਨ।”

ਕੈਥੋਲਿਕ ਯੂਵਾ ਧਾਰਾ ਦੇ ਡਾਇਰੈਕਟਰ ਫਾਦਰ ਜੇਮਸ ਚਾਕੋ ਨੇ ਦੱਸਿਆ ਕਿ, “ਕੱਲ੍ਹ ਸੈਕਰੇਡ ਹਾਰਟ ਚਰਚ, ਵਿੱਚ ਹੋਈ ਚੋਣ ਮਗਰੋਂ ਰੇਚੱਲ ਗਿੱਲ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ ਹੈ।ਇਸ ਦੇ ਨਾਲ ਹੀ ਯੂਨਸ ਉੱਪ ਪ੍ਰਧਾਨ, ਪ੍ਰੈੱਸ ਸਕੱਤਰ ਵਿਲੀਅਮ ਮਸੀਹ, ਸਕੱਤਰ ਜੌਆਇਸ ਅਤੇ ਦੀਪਕ ਕੁਮਾਰ ਖਜਾਨਚੀ ਹੋਣਗੇ।”


ਜਲੰਧਰ ਡਾਇਓਸਿਸ ਦੀ ਸ਼ੁਰੂਆਤ
ਡਾਇਓਸਿਸ ਬਹੁਤ ਸਾਰੇ ਚਰਚਾਂ ਨੂੰ ਮਿਲਾ ਕੇ ਬਣਦੀ ਹੈ। ਪੰਜਾਬ ਦਾ ਕਾਫੀ ਹਿੱਸਾ 1947 ਦੀ ਵੰਡ ਤੱਕ, ਲਾਹੌਰ ਡਾਇਓਸਿਸ ਅਧੀਨ ਆਉਂਦਾ ਸੀ, ਜਿਸਦੀ ਦੇਖ-ਰੇਖ ਬੈਲਜੀਅਨ ਸੂਬੇ ਦੇ ਕੈਪੂਚਿਨ ਮਿਸ਼ਨਰੀਆਂ ਵੱਲੋਂ ਕੀਤੀ ਜਾਂਦੀ ਸੀ।17 ਜਨਵਰੀ, 1952 ਨੂੰ, ਜਲੰਧਰ ਦਾ ਅਪੋਸਟੋਲਿਕ ਪ੍ਰੀਫੈਕਚਰ ਬਣਾਇਆ ਗਿਆ ਅਤੇ 6 ਦਸੰਬਰ, 1971 ਨੂੰ, ਇਸ ਨੂੰ ਡਾਇਓਸਿਸ ਦਾ ਦਰਜਾ ਪ੍ਰਾਪਤ ਹੋਇਆ ਅਤੇ ਡਾ. ਸਿਮਫੋਰੀਅਨ ਕੀਪਰਥ ਨੂੰ ਪਹਿਲੇ ਬਿਸ਼ਪ ਵਜੋਂ ਨਿਯੁਕਤ ਕੀਤਾ ਗਿਆ। ਵਰਤਮਾਨ ਵਿੱਚ, ਜੋ ਵੀ ਮੌਜੂਦਾ ਬਿਸ਼ਪ ਹੁੰਦਾ ਹੈ ਉਹ ਜਲੰਧਰ ਵਿੱਚ ਸੈਕਰਡ ਹਾਰਟ ਕੈਥੋਲਿਕ ਚਰਚ ਵਿੱਚ ਰਹਿੰਦਾ ਹੈ।

ਇਸ ਦੇ ਅਧੀਨ ਖੇਤਰ
ਇਹ ਡਾਇਓਸਿਸ ਪੰਜਾਬ ਦੇ ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੁਕਤਸਰ, ਨਵਾਂਸ਼ਹਿਰ, ਪਠਾਨਕੋਟ, ਤਰਨਤਾਰਨ ਜ਼ਿਲਿਆਂ ਅਤੇ ਪੰਜਾਬ ਵਿੱਚ ਰੋਪੜ ਦੀ ਆਨੰਦਪੁਰ ਸਾਹਿਬ ਤਹਿਸੀਲ ਦੀ ਦੇਖ-ਰੇਖ ਕਰਦਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਜ਼ਿਲ੍ਹੇ – ਚੰਬਾ, ਹਮੀਰਪੁਰ, ਕਾਂਗੜਾ ਅਤੇ ਊਨਾ – ਵੀ ਜਲੰਧਰ ਡਾਇਓਸਿਸ ਅਧੀਨ ਆਉਂਦੇ ਹਨ।

ਜਲੰਧਰ ਡਾਇਓਸਿਸ ਕਰੀਬ 120 ਚਰਚਾਂ ਦਾ ਕੰਟਰੋਲ ਕਰਦਾ ਹੈ। ਜਲੰਧਰ ਵਿੱਚ ਲਗਭਗ 50 ਸਕੂਲ, ਇੱਕ ਡਿਗਰੀ ਕਾਲਜ (ਟ੍ਰਿਨਿਟੀ ਕਾਲਜ) ਅਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਭਗ 10 ਹਸਪਤਾਲ ਹਨ, ਜਿਨ੍ਹਾਂ ਦੀ ਦੇਖ-ਰੇਖ ਡਾਇਓਸਿਸ ਕਰਦਾ ਹੈ।

LEAVE A REPLY

Please enter your comment!
Please enter your name here