
ਜਲੰਧਰ: ਰੈੱਡ ਜ਼ੋਨ ‘ਚ ਸ਼ਾਮਲ ਜ਼ਿਲ੍ਹਾ ਜਲੰਧਰ ‘ਚ ਕੋਰੋਨਾਵਾਇਰਸ (Coronavirus)ਲਗਾਤਾਰ ਆਪਣਾ ਕਹਿਰ ਬਰਸਾ ਰਿਹਾ ਹੈ। ਅੱਜ ਸ਼ਹਿਰ ਵਿੱਚ ਕੋਵਿਡ-19 (COVID-19)ਨਾਲ ਤੀਜੀ ਮੌਤ ਹੋ ਗਈ ਹੈ।ਇਸ ਨਾਲ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ।
ਇਹ ਮੌਤ ਰਾਮਾਮੰਡੀ ਦੇ ਨਿੱਜੀ ਹਸਪਤਾਲ ‘ਚ ਅੱਜ ਸਵੇਰੇ ਹੋਈ ਸੀ। ਪਰ ਕਰੋਨਾ ਬਾਰੇ ਰਿਪੋਰਟ ਦੁਪਹਿਰ ਬਾਅਦ ਜਾਰੀ ਹੋਈ ਹੈ। ਮ੍ਰਿਤਕ ਦੀ ਉਮਰ 48 ਸਾਲ ਹੈ, ਜੋ ਬਸਤੀ ਗੂਜਾਂ ਵਿੱਚ ਰਹਿੰਦਾ ਸੀ।
ਜਲੰਧਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 64 ਹੋ ਗਈ ਹੈ, ਜੋ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਹੈ। ਰਾਮਾ ਮੰਡੀ ਦੇ ਇਸ ਹਸਪਤਾਲ ਦੇ ਸਟਾਫ਼ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
