
ਅੰਮ੍ਰਿਤਸਰ 17 ਜੁਲਾਈ 2020 (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ ਦਾ ਇਤਿਹਾਸਕ ਜਲਿਆਂਵਾਲਾ ਬਾਗ਼ ਛੇਤੀ ਹੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਜਲਿਆਂਵਾਲੇ ਬਾਗ ਦਾ ਨਵੀਨੀਕਰਨ ਦਾ ਕੰਮ ਪਿਛਲੇ ਸਮੇਂ ਵਿੱਚ ਚੱਲ ਰਿਹਾ ਸੀ ਜਿਸ ਕਾਰਨ ਇਸ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। 20 ਕਰੋੜ ਰੁਪਏ ਦੀ ਲਾਗਤ ਨਾਲ ਇਸ ਇਤਿਹਾਸਕ ਸਥਾਨ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਨੂੰ ਆਮ ਜਨਤਾ ਲਈ ਹੁਣ ਜਲਦੀ ਹੀ ਖੋਲ੍ਹ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਲਿਆਂਵਾਲਾ ਬਾਗ ਵਿੱਚ ਅੰਮ੍ਰਿਤਸਰ ਆਉਣ ਵਾਲੇ ਟੂਰਿਸਟ ਜੋ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੇ ਹਨ, ਜਲਿਆਂਵਾਲੇ ਬਾਗ ਵਿੱਚ ਜ਼ਰੂਰ ਆਉਂਦੇ ਹਨ। ਜਲਿਆਂਵਾਲੇ ਬਾਗ ਦੀ ਇਤਿਹਾਸਕ ਮਹੱਤਤਾ ਇਹ ਹੈ ਕਿ ਅੰਗਰੇਜ਼ ਅਫ਼ਸਰ ਜਨਰਲ ਓਡਵਾਇਰ ਨੇ ਇੱਥੇ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਨਿਰਦੋਸ਼ ਲੋਕਾਂ ਉੱਪਰ ਗੋਲੀਆਂ ਚਲਾਈਆਂ ਸਨ ਜਿਸ ਕਾਰਨ ਸੈਂਕੜੇ ਮਾਸੂਮ ਤੇ ਬੇਕਸੂਰ ਲੋਕ ਮਾਰੇ ਗਏ ਸਨ।
ਜਲਿਆਂਵਾਲਾ ਬਾਗ ਵਿੱਚ ਪਿਛਲੇ ਸਾਲ ਹੀ ਇਸ ਖੂਨੀ ਸਾਕੇ ਦੇ 100 ਸਾਲ ਪੂਰੇ ਹੋਣ ਸਬੰਧੀ ਸਮਾਗਮ ਕਰਵਾਏ ਗਏ ਸਨ ਜਿਸ ਵਿੱਚ ਇਸ ਦੇ ਨਵੀਨੀਕਰਨ ਦੇ ਇੱਕ ਪ੍ਰਾਜੈਕਟ ਨੂੰ ਤਿਆਰ ਕੀਤਾ ਗਿਆ ਸੀ। ਇਸ ਲਈ ਕੇਂਦਰ ਸਰਕਾਰ ਨੇ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਜਲਿਆਂਵਾਲਾ ਬਾਗ ਦੀ ਮੁੱਖ ਐਂਟਰੀ ਤੇ ਬਣੀਆਂ ਦੀਵਾਰਾਂ ਦੇ ਦੋਹੇਂ ਪਾਸੇ ਸ਼ਾਨਦਾਰ ਕਲਾਕਾਰੀ ਦਾ ਨਮੂਨਾ ਪੇਸ਼ ਕਰਦੇ ਹੋਏ ਬੁੱਤ ਲਾਏ ਗਏ ਹਨ।

ਇਸ ਤੋਂ ਬਾਅਦ ਸਮਾਰਕ ਦੇ ਦੋਵੇਂ ਪਾਸੇ ਸ਼ਾਨਦਾਰ ਮੈਦਾਨ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਥਾਵਾਂ ਤੇ ਗੋਲੀਆਂ ਦੇ ਨਿਸ਼ਾਨ ਹਨ। ਖਾਸਕਰ ਉਨ੍ਹਾਂ ਕੰਧਾਂ ਨੂੰ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਿ ਗੋਲੀਆਂ ਦੇ ਨਿਸ਼ਾਨ ਉਸੇ ਤਰ੍ਹਾਂ ਹੀ ਬਰਕਰਾਰ ਰਹਿਣ। ਸ਼ਹੀਦੀ ਖੂਹ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਮਾਰੀਆਂ ਸਨ।
ਉਸ ਦੇ ਉੱਪਰ ਵੀ ਚਾਰਦੀਵਾਰੀ ਕਰਕੇ ਸ਼ੀਸ਼ੇ ਲਗਾ ਦਿੱਤੇ ਗਏ ਹਨ ਤਾਂ ਕਿ ਲੋਕ ਇਸ ਨੂੰ ਵੀ ਆਰਾਮ ਦੇ ਨਾਲ ਦੇਖ ਸਕਣ। ਮੈਦਾਨ ਦੇ ਵਿੱਚ ਖੱਬੇ ਹਿੱਸੇ ਤੇ ਸਾਲਵੇਸ਼ਨ ਗਰਾਊਂਡ ਵੀ ਤਿਆਰ ਕੀਤੀ ਗਈ ਹੈ। ਜਿੱਥੇ ਮਹਾਤਮਾ ਗਾਂਧੀ ਸਮੇਤ ਬਹੁਤ ਸਾਰੇ ਉਨ੍ਹਾਂ ਯੋਧਿਆਂ ਦੇ ਸੰਦੇਸ਼ ਲਿਖੇ ਗਏ ਹਨ ਜੋ ਆਜ਼ਾਦੀ ਦੀ ਲੜਾਈ ਵਿੱਚ ਮੋਹਰੀ ਰਹੇ ਸਨ। ਜਲਿਆਂਵਾਲੇ ਬਾਗ਼ ਦੇ ਵਿੱਚ ਗੈਲਰੀਆਂ ਨੂੰ ਵੀ ਨਵਾਂ ਰੂਪ ਦਿੱਤਾ ਗਿਆ ਹੈ। ਜਦ ਕਿ ਰਾਤ ਵੇਲੇ ਲਾਈਟਾਂ ਦੀ ਸਜਾਵਟ ਇਸ ਹਿਸਾਬ ਨਾਲ ਕੀਤੀ ਗਈ ਹੈ ਕਿ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਸਕਣ। ਰਾਤ ਵੇਲੇ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਇਆ ਕਰਨਗੇ। ਜਲਿਆਂਵਾਲੇ ਬਾਗ਼ ਦੇ ਵਿੱਚ ਤਿੰਨ ਗੈਲਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ
