*ਜਰਨਲ ਸਮਾਜ ਸੰਘਰਸ਼ ਕਮੇਟੀ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਡੀ.ਸੀ ਮਾਨਸਾ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ*

0
66

ਮਾਨਸਾ 21 ਅਪਰੈਲ  (ਸਾਰਾ ਯਹਾਂ/ ਮੁੱਖ ਸੰਪਾਦਕ ): ਵਪਾਰ ਮੰਡਲ ਮਾਨਸਾ ਅਤੇ ਜਰਨਲ ਸਮਾਜ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦਾ ਇਕ ਵਫਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ। ਜਿਨ੍ਹਾਂ ਨੇ ਇੱਕ ਮੰਗ ਪੱਤਰ ਡੀ ਸੀ  ਮਾਨਸਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਈ ਸੌਂਪਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ  ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਹਰ ਵਰਗ ਨੂੰ ਫਰੀ ਬਿਜਲੀ ਦਿੱਤੀ ਜਾਵੇਗੀ ।ਅਤੇ ਹੁਣ ਸਰਕਾਰ ਬਣਨ ਤੋਂ ਬਾਅਦ ਜਨਰਲ ਅਤੇ ਅੇੈਸੀ ਵਰਗ ਵਿੱਚ ਪਾੜਾ ਪਵਾਇਆ ਜਾ ਰਿਹਾ ਹੈ। ਇਨ੍ਹਾਂ ਭਾਈਚਾਰਿਆਂ ਦਾ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ ਇਸ ਨੂੰ ਪੰਜਾਬ ਸਰਕਾਰ ਖ਼ਰਾਬ ਕਰ ਰਹੀ ਹੈ ।ਅਤੇ ਸਮਾਜ ਵਿੱਚ ਵੰਡੀਆਂ ਪਾ ਰਹੀ ਹੈ  ਅਸੀਂ ਸਾਰੇ ਹੀ ਵਰਗਾਂ ਦਾ ਸਤਿਕਾਰ ਕਰਦੇ ਹਾਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਬਿਜਲੀ ਯੂਨਿਟ ਵਿਚ ਜੋ ਵਾਅਦਾ ਕੀਤਾ  ਸੀ ਇਹ ਵਾਅਦਾ ਪੂਰਾ ਕੀਤਾ ਜਾਵੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਰਜਿਸਟਰੀਆਂ ਕਰਵਾਉਣ ਸਮੇਂ ਕੋਈ ਵੀ ਜ਼ਮੀਨ ਪਲਾਟ ਖ਼ਰੀਦ ਵੇਚਣ ਲਈ ਜਦੋਂ ਰਜਿਸਟਰੀ ਹੁੰਦੀ ਹੈ। ਤਾਂ ਤਹਿਸੀਲਦਾਰ ਦਫਤਰ ਵੱਲੋਂ  ਬਿਜਲੀ ਸੀਵਰੇਜ ਅਤੇ ਹੋਰ ਵਿਭਾਗਾਂ ਤੋਂ ਐੱਨਓਸੀ ਲਿਆਉਣ ਲਈ ਕਿਹਾ ਜਾ ਰਿਹਾ ਹੈ ।ਇਸ ਕਰਕੇ ਰਜਿਸਟਰੀਆਂ ਨਹੀਂ ਹੋ ਰਹੀਆਂ ਅਤੇ ਪੰਜਾਬ ਸਰਕਾਰ ਦੇ ਰੈਵੇਨਿਊ ਦਾ ਵੀ ਘਾਟਾ ਹੋ ਰਿਹਾ।ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ।  ਪਹਿਲਾਂ ਦੀ ਤਰਜ਼ ਤੇ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ। ਬੱਬੀ ਦਾਨੇਵਾਲਾ ਨੇ ਕਿਹਾ ਕਿ ਆਪ ਦੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਹਰਿਆਣਾ ਵਿੱਚ ਆਪ ਦੀ ਸਰਕਾਰ ਆਉਣ ਤੇ ਐੱਸਵਾਈਐੱਲ ਦਾ ਪਾਣੀ  ਹਰਿਆਣਾ ਨਹੀਂ ਦਿੱਤਾ ਜਾਵੇਗਾ। ਅਸੀਂ ਆਪਣਾ ਖ਼ੂਨ ਦੇ ਸਕਦੇ ਹਾਂ ਪਰ ਐੱਸਵਾਈਐੱਲ ਦਾ ਪਾਣੀ ਕਿਸੇ ਵੀ ਕੀਮਤ ਵਿੱਚ ਨਹੀਂ ਦਿੱਤਾ ਜਾਵੇਗਾ ਇਸ ਲਈ ਅਸੀਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ  ਇਹ ਸਪੱਸ਼ਟ ਕਰਨ ਕਿ ਉਹ ਐਸ ਵਾਈ ਐਲ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਸਹਿਮਤ ਹਨ ਜਾਂ ਨਹੀਂ। ਇਸ ਤੋਂ ਇਲਾਵਾ ਆਪ ਦੇ ਵਲੰਟੀਅਰ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਮੁਲਾਜ਼ਮਾਂ ਨੂੰ ਡਰਾ ਧਮਕਾ  ਰਹੇ ਹਨ ਇਸ ਕਰਕੇ ਕੋਈ ਵੀ ਅਫਸਰ ਕੰਮ ਕਰਨ ਲਈ ਤਿਆਰ ਨਹੀਂ ਹੈ । ਇਸ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਭ੍ਰਿਸ਼ਟਾਚਾਰ ਘਟਣ ਦੀ ਬਜਾਏ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੇ ਵਲੰਟੀਅਰਾਂ ਨੂੰ ਸਚੇਤ ਕਰੇ ਕਿ ਅਫ਼ਸਰਸ਼ਾਹੀ ਤੋਂ ਕੁੱਟਮਾਰ ਜਾਂ ਧੱਕੇਸ਼ਾਹੀ ਨਾਲ ਕੰਮ ਨਹੀਂ ਕਰਵਾਇਆ ਨਹੀਂ ਕਰਵਾਇਆ ਜਾ  ਸਕਦਾ ।ਕਾਨੂੰਨ ਅੁਨਸਾਰ ਹੀ ਕੰਮ ਲਿਆ ਜਾਵੇ। ਇਸ ਮੌਕੇ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਗਊ ਸੈੱਸ  ਵੱਡੇ ਪੱਧਰ ਤੇ ਗਊ ਸੈਸ ਲੈ ਰਹੀ ਹੈ ।ਪਰ ਫਿਰ ਵੀ ਰੋਜ਼ ਸੜਕਾਂ ਉਪਰ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ। ਅਤੇ ਇਸ ਨਾਲ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ  ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਲੋਕਾਂ ਤੋਂ ਪੈਸਾ ਇਕੱਠਾ ਕੀਤਾ ਹੈ ਅਤੇ ਆਪਣੇ ਕੋਲੋਂ ਪੈਸਾ ਪਾ ਕੇ ਗਊਸ਼ਾਲਾਵਾਂ ਖੋਲ੍ਹੀਆਂ ਜਾਣ। ਅਤੇ ਗਊ ਧਨ ਜੋ ਸੜਕਾਂ ਉੱਪਰ ਰੁਲ ਰਿਹਾ ਹੈ ਪਲਾਸਟਿਕ ਅਤੇ ਕੂੜਾ ਕਰਕਟ ਖਾਣ ਲਈ ਮਜਬੂਰ ਹੈ ।ਇਸ ਦਾ ਹੱਲ ਕੀਤਾ ਜਾਵੇ ਜੇਕਰ ਇਨ੍ਹਾਂ ਪਸ਼ੂਆਂ ਦਾ ਹੱਲ ਹੋ ਜਾਂਦਾ ਹੈ ਤਾਂ ਸੈਂਕੜੇ ਕੀਮਤੀ ਜਾਨਾਂ ਅਤੇ ਲੋਕਾਂ ਦਾ ਹੋ ਰਿਹਾ ਨੁਕਸਾਨ ਵੀ ਘਟੇਗਾ ਇਸ ਮੌਕੇ ਸੁਮੀਰ ਛਾਬਡ਼ਾ, ਅਸ਼ੋਕ ਦਾਨੇਵਾਲਾ , ਬਿੰਦਰਪਾਲ, ਅਮਰ ਜਿੰਦਲ , ,ਬਲਜੀਤ ਸ਼ਰਮਾ, ਰੁਲਦੁੂ ਰਾਮ ਨੰਦਗਡ਼੍ਹੀਆ,ਅਮਰ ਜਿੰਦਲ, ਰੋਹਿਤ ਬਾਸਲ,ਵਿਸਾਲ ਜੇੈਨ ਗੋਲਡੀ ਅੇੈਮ ਸੀ,ਆਦਿ ਹਾਜਰ ਸਨ।

LEAVE A REPLY

Please enter your comment!
Please enter your name here