ਜਮੀਨੀ ਝਗੜੇ ਨੂੰ ਲੈਕੇ ਭਤੀਜੇ ਵੱਲੋ ਤਾਏ ਦਾ ਕਤਲ ਮਾਮਲਾ ਦਰਜ਼ ਦੋਸ਼ੀ ਫਰਾਰ

0
168

ਸਰਦੂਲਗੜ੍ਹ ,18 ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਪਿੰਡ ਝੰਡਾ ਕਲਾਂ ਵਿਖੇ ਭਤੀਜੇ ਵੱਲੋ ਤਾਏ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਰਦੂਲਗੜ੍ਹ ਦੇ ਤਫਤੀਸ਼ੀ
ਅਫਸਰ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਨਾਮ ਸਿੰਘ ਪੁੱਤਰ
ਵਰਿਆਮ ਸਿੰਘ ਵਾਸੀ ਝੰਡਾ ਕਲਾਂ ਦਾ ਆਪਣੇ ਭਤੀਜੇ ਹਰਪਾਲ ਸਿੰਘ ਨਾਲ ਕੋਈ ਜਮੀਨ ਦਾ ਝਗੜਾਂ ਚੱਲਦਾ ਸੀ।ਜਿਸ ਨੂੰ ਲੈਕੇ ਹਰਪਾਲ ਸਿੰਘ ਨੇ ਰਾਤ ਨੂੰ ਤੇਜ ਹਥਿਆਰ ਨਾਲ ਆਪਣੇ ਖੇਤ ਵਿਖੇ ਆਪਣੇ ਤਾਏ ਗੁਰਨਾਮ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾ ਨੇ ਦੱਸਿਆ ਕਿ ਮ੍ਰਿਤਕ ਦੇ ਜਵਾਈ ਗੁਰਬਿੰਦਰ ਸਿੰਘ ਵਾਸੀ ਪੱਕਾ ਟਿੱਕੀ ਜਿਲ੍ਹਾ ਫਾਜਿਲਕਾ ਦੇ ਬਿਆਨਾ ਤੇ ਹਰਪਾਲ ਸਿੰਘ, ਭੋਲਾ ਸਿੰਘ ਅਤੇ ਨਿਰਮਲ ਸਿੰਘ ਤੇ ਥਾਣਾ ਸਰਦੂਲਗੜ੍ਹ ਵਿਖੇ ਕਤਲ ਦਾ ਮਾਮਲ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫਰਾਰ ਹਨ ਜਿੰਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here