*ਜਮੀਨੀ ਝਗੜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ, ਜੇਬ ਚੋ ਸੂਸਾਇਡ ਨੋਟ ਬਰਾਮਦ, 4 ਵਿਅਕਤੀਆ ਖਿਲਾਫ ਕਾਰਵਾਈ ਦੀ ਮੰਗ*

0
292

ਬੁਢਲਾਡਾ, 5 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ) ਜਮੀਨੀ ਝਗੜੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਹੈ। ਐਸ.ਐਚ.ਓ. ਰੇਲਵੇ ਪੁਲਿਸ ਜਸਵੀਰ ਸਿੰਘ ਨੇ ਘਟਨਾ ਦਾ ਮੌਕੇ ਤੇ ਜਾਇਜਾਂ ਲੈਂਦਿਆਂ ਮ੍ਰਿਤਕ ਦੀ ਪਹਿਚਾਨ ਗੁਰਦੀਪ ਸਿੰਘ (55) ਪਿੰਡ ਚੱਕ ਭਾਈਕੇ ਬੁਢਲਾਡਾ ਵਜੋਂ ਹੋਈ। ਜਿਸ ਦੀ ਜੇਬ ਵਿੱਚੋਂ ਸੂਸਾਇਡ ਨੋਟ ਵੀ ਪ੍ਰਾਪਤ ਹੋਇਆ। ਜਿਸ ਵਿੱਚ ਇੱਕ ਜਮੀਨ 4.5 ਕਿੱਲੇ ਡਸਕਾ ਵਿਖੇ ਬੈ ਲਈ ਹੋਈ ਸੀ ਸੰਬੰਧਤ ਕੁਝ 4 ਵਿਅਕਤੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਲਿਖਿਆ ਹੋਇਆ ਹੈ ਅਤੇ ਇਹ ਵੀ ਲਿਖਿਆ ਹੋਇਆ ਹੈ ਕਿ 4 ਵਿਅਕਤੀ ਮੈਨੂੰ ਮਾਰ ਦੇਣਗੇ ਜਾਂ ਮੇਰੀ ਮੌਤ ਹੋ ਜਾਏਗੀ ਅਤੇ ਇਹ 4 ਵਿਅਕਤੀ ਮੇਰੀ ਮੌਤ ਦੇ ਜਿੰਮੇਵਾਰ ਹੋਣਗੇ ਮੇਰੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈਂਦਿਆਂ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ। ਦੂਸਰੇ ਪਾਸੇ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਕਰਨਦੀਪ ਸਿੰਘ ਨੇ ਮੌਤ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਇਨਸਾਫ ਦੀ ਮੰਗ ਕੀਤੀ।

LEAVE A REPLY

Please enter your comment!
Please enter your name here