ਬੁਢਲਾਡਾ 14,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਜਮੀਨ ਨੂੰ ਵਾਹਉਣ ਤੋਂ ਰੋਕਣ ਲਈ ਆਈ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨ ਵੱਲੋਂ ਖੇਤ ਵਿੱਚ ਜਹਿਰੀਲੀ ਚੀਜ਼ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕਤਰ ਕੀਤੀ ਜਾਣਕਾਰੀ ਅਨਸਾਰ ਨੇੜਲੇ ਪਿੰਡ ਆਲਮਪੁਰ ਬੋਦਲਾ ਵਿਖੇ ਬੋਘ ਸਿੰਘ(50) ਪੁੱਤਰ ਹਰਨੇਕ ਸਿੰਘ ਜਿਸ ਦੀ ਸਵਾ ਦੋ ਕਿੱਲ੍ਹੇ ਜਮੀਨ ਦੀ ਖਰੀਦੋ ਫਰੋਕਤ ਦੇ ਮਾਮਲੇ ਵਿੱਚ ਝਗੜਾ ਦਰਸ਼ਨ ਸਿੰਘ ਭਾਦੜਾ ਨਾਲ ਚੱਲ ਰਿਹਾ ਸੀ। ਇਸ ਸਬੰਧੀ ਵਿਸਥਾਰ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਬੋਘ ਸਿੰਘ ਦੀ ਪਤਨੀ ਪਰਮਜੀਤ ਕੋਰ ਨੇ ਦੱਸਿਆ ਕਿ ਦਰਸ਼ਨ ਸਿੰਘ ਭਾਦੜਾ ਨਾਮ ਦਾ ਵਿਅਕਤੀ ਸਾਡੀ ਜ਼ਮੀਨ ਤੇ ਨਜਾਇਜ਼ ਕਬਜਾ ਕਰ ਰਿਹਾ ਸੀ ਇਸ ਸੰਬੰਧੀ ਪੁਲਿਸ ਨੂੰ ਪਹਿਲਾ ਵੀ ਸੂਚਿਤ ਕਰ ਦਿੱਤਾ ਗਿਆ ਸੀ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਅੱਜ ਸਵੇਰੇ ਜਦੋਂ ਅਸੀਂ ਆਪਣੀ ਜ਼ਮੀਨ ਵਹਾਉਣ ਲੱਗੇ ਦਾ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਐਸ ਐਚ ਓ ਖੇਤ ਵਿੱਚ ਪੁਜਿਆ ਅਤੇ ਸਾਡੀ ਜਮੀਨ ਚ ਬੀਜੀ ਫਸਲ ਦੀ ਦੇਖਭਾਲ ਕਰਨ ਲੱਗੇ ਤਾਂ ਪੁਿਲਸ ਨੇ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਜ਼ਸਪ੍ਰੀਤ ਕੋਰ ਦਾ 29 ਦਸੰਬਰ ਨੂੰ ਘਰ ਵਿੱਚ ਵਿਆਹ ਰੱਖਿਆ ਹੋਇਆ ਹੈ ਕਿ ਅਚਾਨਕ ਪੁਲਿਸ ਵੱਲੋਂ ਸਾਨੂੰ ਜ਼ਮੀਨ ਚ ਵੜ੍ਹਨ ਅਤੇ ਕੰਮ ਕਰਨ ਤੋਂ ਰੋਕਣ ਤੇ ਬਰਦਾਸ਼ਤ ਨਾ ਕਰਦਿਆਂ ਪੁਲਿਸ ਦੀ ਹਾਜ਼ਰੀ ਵਿੱਚ ਹੀ ਮੇਰੇ ਪਤੀ ਨੇ ਤੰਗ ਆ ਕੇ ਜ਼ਹਿਰੀਲੀ ਚੀਜ਼ ਪੀ ਲਈ। ਉਨ੍ਹਾਂ ਦੱਸਿਆ ਕਿ ਉਪਰੋਕਤ ਵਿਅਕਤੀ ਜਾਅਲੀ ਕਾਗਜ਼ ਤਿਆਰ ਕਰਕੇ ਜ਼ਮੀਨ ਤੇ ਕਬਜਾਂ ਕਰਨਾ ਚਾਹੁੰਦਾ ਹੈ। ਪੀੜਤ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਮੇਲ ਸਿੰਘ ਦਲੇਲਵਾਲਾ ਨੇ
ਦੱਸਿਆ ਕਿ ਉਸਦੇ ਭਣਵਈਏ ਕੋਲ ਪਰਿਵਾਰ ਦਾ ਪਾਲਣ ਪੋਸ਼ਨ ਕਰਨ ਲਈ ਸਵਾ ਦੋ ਕਿੱਲੇ ਹੀ ਜ਼ਮੀਨ ਹੈ ਜਿਸ ਨੂੰ ਇਹ ਹੜਪਣਾ ਚਾਹੰੁਦੇ ਹਨ। ਦੂਸਰੇ ਪਾਸੇ ਇਸ ਸੰਬੰਧੀ ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਜ਼ਮੀਨ ਦੇ ਝਗੜੇ ਸੰਬੰਧੀ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਪੁਲਿਸ ਵੱਲੋਂ ਮੋਕੇ ਤੇ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਐੋਸ ਐਚ ਓ ਅਤੇ ਹਾਜ਼ਰ ਡਿਊਟੀ ਅਫਸਰ ਗਏ ਸਨ ਅਤੇ ਜ਼ਹਿਰੀਲੀ ਦਵਾਈ ਪੀਣ ਵਾਲੇ ਕਿਸਾਨ ਨੂੰ ਮੌਕੇ ਤੇ ਚੁੱਕ ਕੇ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ਹੈ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਪੁਿਲਸ ਤੇ ਲੱਗੇ ਪੱਖਪਾਤ ਦੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾ ਨੂੰ ਮੁੱਢੋ ਨਕਾਰ ਦਿੱਤਾ।