*ਜਨਰਲ ਬਿਪਿਨ ਰਾਵਤ ਦੀ ਮੌਤ ਬਾਰੇ ਰੱਖਿਆ ਮੰਤਰੀ ਨੇ ਲੋਕ ਸਭਾ ‘ਚ ਕੀਤੀ ਰਿਪੋਰਟ ਪੇਸ਼*

0
19

ਨਵੀਂ ਦਿੱਲੀ: ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਵਿੱਚ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਤਿੰਨਾਂ ਸੈਨਾਵਾਂ ਦੀ ਟੀਮ ਨੇ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ‘ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਰਾਜਨਾਥ ਸਿੰਘ ਨੇ ਆਪਣੇ ਬਿਆਨ ‘ਚ ਕਿਹਾ, ‘ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਬੁੱਧਵਾਰ ਨੂੰ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹਿਲਾਂ ਤੋਂ ਤੈਅ ਦੌਰੇ ‘ਤੇ ਸਨ। ਜਨਰਲ ਰਾਵਤ ਨੇ ਆਪਣੀ ਪਤਨੀ ਤੇ 12 ਹੋਰਾਂ ਨਾਲ ਸਵੇਰੇ 11:48 ‘ਤੇ ਸੁਲੂਰ ਤੋਂ ਐੱਮਆਈ-17 ਵੀ5 ਹੈਲੀਕਾਪਟਰ ‘ਚ ਵੈਲਿੰਗਟਨ ਲਈ ਉਡਾਣ ਭਰੀ ਤੇ ਬਾਅਦ ਦੁਪਹਿਰ 12.15 ‘ਤੇ ਵੈਲਿੰਗਟਨ ਉਤਰਨਾ ਸੀ।

ਸੁਲੂਰ ਏਅਰ ਟਰੈਫਿਕ ਕੰਟਰੋਲਰ ਦਾ ਬਾਅਦ ਦੁਪਹਿਰ 12.08 ਵਜੇ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਬਾਅਦ ‘ਚ ਸਥਾਨਕ ਲੋਕਾਂ ਨੇ ਕੁਨੂਰ ਨੇੜੇ ਜੰਗਲ ‘ਚ ਅੱਗ ਦੇਖੀ। ਮੌਕੇ ‘ਤੇ ਜਾ ਕੇ ਉਨ੍ਹਾਂ ਨੇ ਹੈਲੀਕਾਪਟਰ ਨੂੰ ਅੱਗ ਦੀ ਲਪੇਟ ‘ਚ ਦੇਖਿਆ।

ਦੱਸ ਦਈਏ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਤੇ ਤਿੰਨ ਹੋਰਾਂ ਦੀਆਂ ਲਾਸ਼ਾਂ ਦੀ ਪਛਾਣ ਹੋ ਗਈ ਹੈ। ਤਿੰਨ ਹੋਰ ਲਾਸ਼ਾਂ ਬ੍ਰਿਗੇਡੀਅਰ ਐਲਐਸ ਲਿਦੱੜ ਤੇ ਦੋ ਪਾਇਲਟਾਂ ਦੀਆਂ ਸਨ। ਇਹ ਪੰਜ ਉਨ੍ਹਾਂ 13 ਲੋਕਾਂ ਵਿੱਚ ਸ਼ਾਮਲ ਹਨ, ਜੋ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਐਮ17 ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। ਸਿਰਫ਼ ਗਰੁੱਪ ਕੈਪਟਨ ਵਰੁਣ ਸਿੰਘ ਹਾਦਸੇ ਵਿੱਚ ਬਚੇ ਹਨ। ਸੂਤਰਾਂ ਨੇ ਦੱਸਿਆ ਕਿ ਬਾਕੀ ਲਾਸ਼ਾਂ ਨੂੰ  ਡੀਐਨਏ ਜਾਂਚ ਲਈ ਕੋਇੰਬਟੂਰ ਭੇਜਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here