ਬੁਢਲਾਡਾ 02,ਫਰਵਰੀ (ਸਾਰਾ ਯਹਾ /ਅਮਨ ਮਹਿਤਾ):ਨੇਕੀ ਫਾਊਂਡੇਸ਼ਨ ਦੇ ਮੈਂਬਰ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਵਾਲੇ ਆਕਾਸ਼ਦੀਪ ਸਿੰਘ ਹਸਨਪੁਰ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਜ਼ਿਲ੍ਹੇ ਦੇ ਥੈਲੇਸਿਮਿਆ ਪੀੜਤ ਬੱਚਿਆਂ ਦੇ ਖ਼ੂਨ ਦੇ ਪ੍ਰਬੰਧ ਲਈ ਫਾਉਂਡੇਸ਼ਨ ਵੱਲੋਂ ਦੂਜਾ ਖ਼ੂਨਦਾਨ ਕੈਂਪ ਲਗਾਇਆ। ਜਿਸ ਵਿੱਚ ਕੁਦਰਤ ਮਾਨਵ ਸਿਹਤ ਭਲਾਈ ਕਲੱਬ ਅਤੇ ਸਮੂਹ ਪੰਚਾਇਤ ਪਿੰਡ ਹਸਨਪੁਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਕੈਪ ਵਿਚ 55 ਖ਼ੂਨਦਾਨੀਆਂ ਨੇ ਭਾਗ ਲਿਆ, ਜਿਹਨਾਂ ਵਿੱਚੋਂ ਸਰਕਾਰੀ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ ਲਗਭਗ 45 ਯੂਨਿਟ ਖੂਨ ਲਿਆ ਗਿਆ । ਪਿੰਡ ਦੇ ਵਸਨੀਕ ਲੀਲਾ ਸਿੰਘ ਅਤੇ ਆਕਾਸ਼ਦੀਪ ਦੇ ਪਿਤਾ ਜਗਜੀਤ ਸਿੰਘ ਨੇ ਕਿਹਾ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਹਰ ਸਾਲ ਖੂਨਦਾਨ ਕੈਂਪ ਲਗਾ ਕੇ ਪਿੰਡ ਵਿੱਚ ਇੱਕ ਨਵੀਂ ਪਿਰਤ ਪਾਈ ਹੈ ਜਿਸ ਨਾਲ ਪਿੰਡ ਦੇ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਇਹੋ ਜਿਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਅਕਾਸ਼ਦੀਪ ਉਹ ਇਹ ਕੈਂਪ ਇਸ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਣੇ ਜਨਮ ਦਿਨ ਦੇ ਮੌਕੇ ਤੇ ਖੂਨਦਾਨ ਕੈਂਪ ਲਗਾ ਕੇ ਉਹ ਇੱਕ ਇਨਕਲਾਬੀ ਤੋਹਫ਼ਾ ਆਪਣੇ ਸੰਘਰਸ਼ ਕਰ ਰਹੇ ਸਾਥੀਆ ਨੂੰ ਭੇਂਟ ਕਰ ਰਿਹਾ ਹੈ । ਇਸ ਮੋਕੇ ਨੇਕੀ ਫਾਉਂਡੇਸ਼ਨ ਦੀ ਟੀਮ, ਗ੍ਰਾਮ ਪੰਚਾਇਤ ਤੋ ਇਲਾਵਾ ਹਰਵਿੰਦਰ ਸਿੰਘ , ਰਮਨਦੀਪ ਸਿੰਘ , ਨਵਜੋਤ ਸਿੰਘ , ਮਨਪ੍ਰੀਤ ਸਿੰਘ , ਅੰਗਰੇਜ ਸਿੰਘ, ਰੁਪਿੰਦਰ ਕੁਮਾਰ ਆਦਿ ਹਾਜਰ ਸਨ।