ਮਾਨਸਾ 26 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਬਲਵੀਰ ਸਿੰਘ ਅਗਰੋਈਆ ਨੇ ਆਪਣਾ ਜਨਮ ਦਿਨ ਸ਼ਾਂਤੀ ਭਵਨ ਵਿਖੇ ਪੌਦੇ ਲਗਾਕੇ ਮਨਾਇਆ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਬਲਵੀਰ ਸਿੰਘ ਅਗਰੋਈਆ ਹਰ ਖੁਸ਼ੀ ਸਾਂਝੀ ਕਰਨ ਸਮੇਂ ਸਾਂਝੀਆਂ ਥਾਵਾਂ ਤੇ ਪੌਦੇ ਲਗਾਉਂਦੇ ਹਨ ਅਤੇ ਉਹਨਾਂ ਵਲੋਂ ਜਿੱਥੇ ਖੁੱਦ ਪੌਦੇ ਲਗਾਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਉਸ ਦੇ ਨਾਲ ਹੀ ਲੋਕਾਂ ਨੂੰ ਵੀ ਸਮੇਂ ਸਮੇਂ ਤੇ ਪ੍ਰੇਰਿਤ ਕਰਦੇ ਰਹਿੰਦੇ ਹਨ ਉਹ ਧਾਰਮਿਕ ਪ੍ਰਭਾਤ ਫੇਰੀਆਂ ਸਮੇਂ ਲੋਕਾਂ ਨੂੰ ਤੁਲਸੀ ਦੇ ਪੌਦੇ ਵੀ ਵੰਡਦੇ ਹਨ ਅੱਜ ਉਹਨਾਂ ਮਾਨਸਾ ਸਾਇਕਲ ਗਰੁੱਪ, ਸ਼੍ਰੀ ਕ੍ਰਿਸ਼ਨਾ ਗਰੁੱਪ ਅਤੇ ਸ਼ਾਂਤੀ ਭਵਨ ਕਮੇਟੀ ਦੇ ਮੈਂਬਰਾਂ ਨਾਲ ਜਨਮਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਕੇਕ ਕੱਟਿਆ ਅਤੇ ਪੌਦੇ ਲਗਾਏ ਹਨ।
ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ ਜੋ ਕਿ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਸੰਸਥਾਵਾਂ ਨਾਲ ਜੁੜ ਕੇ ਪੌਦੇ ਲਗਾ ਰਹੇ ਹਨ ਅਤੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਰੁੱਖਾਂ ਦੀ ਅਹਿਮੀਅਤ ਬਾਰੇ ਦੱਸਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਕਈ ਬੀਮਾਰੀਆਂ ਸਿਰਫ ਤੇ ਸਿਰਫ ਗੰਧਲੇ ਵਾਤਾਵਰਣ ਕਾਰਣ ਹੀ ਹੁੰਦੀਆਂ ਹਨ ਅਤੇ ਰੁੱਖ ਵਾਤਾਵਰਣ ਨੂੰ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ ਇਸ ਲਈ ਹਰੇਕ ਵਿਅਕਤੀ ਨੂੰ ਜਿਥੇ ਵੀ ਜਗ੍ਹਾ ਉਪਲਬਧ ਹੁੰਦੀ ਹੈ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਮਨੀਸ਼ ਚੌਧਰੀ, ਬਿੱਕਰ ਮਘਾਣੀਆਂ, ਨਵਦੀਪ ਅਗਰੋਈਆ,ਪ੍ਰਮੋਦ ਗੋਸਵਾਮੀ, ਹੈਪੀ ਸਿੰਘ,ਸੇਠੀ ਸਿੰਘ ਸਰਾਂ, ਜਿੰਮੀ ਭੰਮਾਂ, ਅਨਿਲ ਸੇਠੀ,ਕਿ੍ਸ਼ਨ ਗਰਗ ਸਮੇਤ ਮੈਂਬਰ ਹਾਜ਼ਰ ਸਨ।