ਜਨਮਦਿਨ ਮੌਕੇ ਕੀਤਾ ਖੂਨਦਾਨ।

0
72

ਮਾਨਸਾ 21 ਜੂਨ  (ਸਾਰਾ ਯਹਾ/ ਜੋਨੀ ਜਿੰਦਲ ) ਅੱਜ ਪੇਸ਼ੇ ਵਜੋਂ ਰਾਜਮਿਸਤਰੀ ਦਾ ਕੰਮ ਕਰਨ ਵਾਲੇ ਅਮਨਪ੍ਰੀਤ ਸਿੰਘ ਨੇ ਅਪਣੇ ਜਨਮਦਿਨ ਦੀ ਖੁਸ਼ੀ ਵਿੱਚ ਥੈਲੇਸੀਮੀਆਂ ਦੀ ਬੀਮਾਰੀ ਨਾਲ ਪੀੜਤ ਬੱਚੇ ਲਈ ਬੀ ਪਾਜਿਟਿਵ ਗਰੁੱਪ ਦਾ ਖੂਨਦਾਨ ਕਰਕੇ ਉਸਦੀ ਜਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਮਨਪ੍ਰੀਤ ਨੇ ਖੂਨਦਾਨ ਕਰਦਿਆਂ ਦੱਸਿਆ ਕਿ ਉਸਨੇ ਜਿੰਦਗੀ ਵਿੱਚ ਪਹਿਲੀ ਵਾਰ ਖੂਨਦਾਨ ਕੀਤਾ ਹੈ ਪਰ ਅੱਜ ਉਸਨੂੰ ਲੱਗ ਰਿਹਾ ਹੈ ਕਿ ਉਸਨੇ ਅਪਣਾ ਜਨਮਦਿਨ ਸਹੀ ਢੰਗ ਨਾਲ ਮਨਾਇਆ ਹੈ। ਡਾਕਟਰ ਬਬੀਤਾ ਰਾਣੀ ਬਲੱਡ ਟਰਾਂਸਫਿਊਜਨ ਅਫਸਰ ਮਾਨਸਾ ਨੇ ਦੱਸਿਆ ਕਿ ਸਵੈਇੱਛਕ ਖੂਨਦਾਨੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਯਤਨਾਂ ਸਦਕਾ ਕਦੇ ਵੀ ਬਲੱਡ ਬੈਂਕ ਵਿੱਚ ਖੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ ਹੈ ਉਹਨਾਂ ਜਨਮਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਅਜਿਹੇ ਚੰਗੇ ਕੰਮ ਕਰਕੇ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ।
ਇਸ ਮੌਕੇ ਪਰਵੀਨ ਟੋਨੀ ਸ਼ਰਮਾ,ਵਿਕਾਸ ਸ਼ਰਮਾ,ਸੰਜੀਵ ਪਿੰਕਾ,ਅਨਿਲ ਸੇਠੀ ਅਤੇ ਬਲੱਡ ਬੈਂਕ ਸਟਾਫ ਦੇ ਮੈਂਬਰ ਹਾਜਰ ਸਨ।

NO COMMENTS