(ਸਾਰਾ ਯਹਾਂ/ਮੁੱਖ ਸੰਪਾਦਕ ):
ਅਪੈਕਸ ਕਲੱਬ ਮਾਨਸਾ ਸਿਟੀ ਦੇ ਮੈਂਬਰਾਂ ਵਲੋਂ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਕੇ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਕਲੱਬ ਦੇ ਸੀਨੀਅਰ ਮੈਂਬਰ ਵਿਨੋਦ ਬਾਂਸਲ ਨੇ ਜਨਮਦਿਨ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੀਤਾ।ਇਹ ਜਾਣਕਾਰੀ ਦਿੰਦਿਆਂ ਕਲੱਬ ਮੈਂਬਰ ਕਿ੍ਸ਼ਨ ਗਰਗ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਕਿਉਂਕਿ ਖੂਨ ਦਾ ਕੋਈ ਬਦਲ ਨਹੀਂ ਹੈ ਉਹਨਾਂ ਵਿਨੋਦ ਬਾਂਸਲ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਇਸ ਤਰ੍ਹਾਂ ਖੂਨਦਾਨ ਕਰਕੇ ਜਨਮਦਿਨ ਮਣਾਉਣ ਲਈ ਧੰਨਵਾਦ ਕੀਤਾ। ਸੰਜੀਵ ਪਿੰਕਾ ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਉਨ੍ਹਾਂ ਦੱਸਿਆ ਕਿ ਕਲੱਬ ਮੈਂਬਰ ਨਰਿੰਦਰ ਜੋਗਾ ਦੀ ਵਿਆਹ ਦੀ ਵਰ੍ਹੇਗੰਢ ਮੌਕੇ ਤੇਰਾ ਅਗਸਤ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਕਲੱਬ ਦੇ ਸਾਰੇ ਮੈਂਬਰ ਖੂਨਦਾਨ ਕਰਨਗੇ।
ਇਸ ਮੌਕੇ ਸੁਰੇਸ਼ ਜਿੰਦਲ,ਕਮਲ ਜੋਗਾ, ਸੰਜੀਵ ਪਿੰਕਾ, ਅਮਨਦੀਪ ਸਿੰਘ,ਵਿੱਕੀ ਸਿੰਘ ਹਾਜ਼ਰ ਸਨ