
ਬੁਢਲਾਡਾ, 31 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਮਾਜ ਸੇਵੀ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵੱਲੋਂ ਆਪਣੇ ਜਨਮਦਿਨ ਮੌਕੇ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ ਦੋ ਸੀਮਿੰਟਡ ਬੈੰਚ ਭੇਂਟ ਕੀਤੇ ਗਏ, ਜਿਸਨੂੰ ਸੰਸਥਾ ਵੱਲੋਂ ਸਥਾਨਕ ਬੱਸ ਸਟੈਂਡ ਵਿੱਚ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਬੱਸ ਸਟੈਂਡ ਵਿੱਚ ਸਵਾਰੀਆਂ ਦੇ ਬੈਠਣ ਲਈ ਨਾਮਾਤਰ ਪ੍ਰਬੰਧ ਹਨ, ਜਿਸ ਕਰਕੇ ਸਵਾਰੀਆਂ ਖ਼ਾਸ ਕਰਕੇ ਬਜ਼ੁਰਗਾਂ ਅਤੇ ਔਰਤਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ। ਜਨਮਦਿਨ ਨੇਕੀ ਨਾਲ ਮਨਾਉਣ ਦੀ ਮੁਹਿੰਮ ਵਿੱਚ ਸ਼ਾਮਿਲ ਕਾਕਾ ਅਮਰਿੰਦਰ ਸਿੰਘ ਨੇ ਨੇਕੀ ਫਾਉਂਡੇਸ਼ਨ ਨਾਲ ਸੰਪਰਕ ਕਰਕੇ ਦੋ ਬੈੰਚ ਭੇਂਟ ਕਰਨ ਦੀ ਪੇਸ਼ਕਸ਼ ਕੀਤੀ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸੰਸਥਾ ਮੈਂਬਰਾਂ ਨੇ ਉਹਨਾਂ ਦਾ ਧੰਨਵਾਦ ਕਰਦੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਹੋਰ ਲੋਕਾਂ ਨੂੰ ਵੀ ਇਸੇ ਪ੍ਰਕਾਰ ਆਪਣੇ ਜਨਮਦਿਨ ਮਨਾਉਣ ਦੀ ਅਪੀਲ ਕੀਤੀ। ਉੱਥੇ ਮੌਜੂਦ ਸਵਾਰੀਆਂ ਨੇ ਵੀ ਇਸ ਕੰਮ ਦੀ ਸ਼ਲਾਘਾ ਕੀਤੀ।
