
ਮਾਨਸਾ, 16 ਅਗਸਤ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਦੇ ਰਿਵਾਇਤੀ ਸੌਣ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜੰਨਤ ਇਨਕਲੈਵ ਦੀਆਂ ਔਰਤਾਂ ਅਤੇ ਕੁੜੀਆਂ ਵੱਲੋਂ ਦਿਲਾਂ ਦੀ ਰੀਝਾਂ ਤੀਆਂ ਸਾਉਣ ਦਾ ਹੁੰਗਾਰਾ ਪੀਘਾਂ ਦੇ ਹੁਲਾਰੇ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਨੂੰਹਾਂ ਅਤੇ ਧੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਦਿਨ ਸਾਉਣ ਦੇ ਹੁੰਗਾਰੇ ਮੇਲੇ ਵਿੱਚ ਖਿੱਚ ਦਾ ਕੇਂਦਰ ਅਲੋਪ ਹੋ ਚੁੱਕੇ ਪੰਜਾਬ ਦੇ ਵਿਰਸੇ ਨੂੰ ਤਾਜਾ ਕੀਤਾ ਗਿਆ ਹੈ।
ਜੰਨਤ ਇਨਕੇਲਵ ਸੋਸਾਇਟੀ ਦੇ ਪ੍ਰਧਾਨ ਜਸਵੀਰ ਖਾਲਸਾ ਨੇ ਪ੍ਰੇਗਰਾਮ ਦੀ ਸ਼ੁਰੂਆਤ ਕਰਦਿਆਂ ਸਮਰਾਟ ਮੂਵ ਗਰੁੱਪ ਦੇ ਐਮ ਡੀ ਅਤੇ ਜੰਨਤ ਇਨਕੇਲਵ ਦੇ ਮਾਲਕ ਸੰਦੀਪ ਲੱਕੀ ਬਾਟਲਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਮੈਂ ਧੰਨਵਾਦ ਕਰਦਾਂ ਹਾਂ ਕਿ ਬਾਟਲਾ ਪਰਿਵਾਰ ਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸੌਣ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਹਨ।

ਇਸ ਮੌਕੇ ਤੇ ਸਮਰਾਟ ਮੂਵ ਗਰੁੱਪ ਦੇ ਐਮ ਡੀ ਅਤੇ ਜੰਨਤ ਇਨਕੇਲਵ ਦੇ ਮਾਲਕ ਸੰਦੀਪ ਲੱਕੀ ਬਾਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਪੰਜਾਬੀ ਵਿਰਸੇ ਅਤੇ ਪੰਜਾਬ ਦੇ ਸਾਂਝੇ ਤਿਉਹਾਰਾਂ ਨੂੰ ਭੁਲਾਕੇ ਬਾਹਰਲੇ ਦੇਸ਼ਾਂ ਦੇ ਤਿਉਹਾਰਾਂ ਨੂੰ ਅਹਿਮੀਅਤ ਦਿੰਦੇ ਹਨ ਜੋ ਕਿ ਬਹੁਤ ਮਾੜੀ ਗੱਲ ਹੈ। ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਆਪਣੇ ਬੱਚਿਆਂ ਨੂੰ ਅਜਿਹੇ ਤਿਉਹਾਰਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਸਭਿਆਚਾਰ ਨੂੰ ਬਚਾ ਸਕੀਏ।
ਇਸ ਮੌਕੇ ਤੇ ਸਮਰਾਟ ਮੂਵ ਗਰੁੱਪ ਦੇ ਐਮ ਡੀ ਅਤੇ ਜੰਨਤ ਇਨਕੇਲਵ ਦੇ ਮਾਲਕ ਸੰਦੀਪ ਲੱਕੀ ਬਾਟਲਾ ਦੀ ਧਰਮ ਪਤਨੀ ਮਮਤਾ ਬਾਟਲਾ ਉਨ੍ਹਾਂ ਦੇ ਭਰਾ ਚਰਨਜੀਤ ਕੁਮਾਰ ਬਾਟਲਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਵੇਤਾ ਬਾਟਲਾ ਅਤੇ ਅੰਮ੍ਰਿਤ ਪਾਲ ਐਡਵੋਕੇਟ, ਸੰਜੀਵ ਕੁਮਾਰ ਹੈਪੀ, ਦਫ਼ਤਰ ਇੰਚਾਰਜ ਵਿਜੈ ਮਿੱਢਾ, ਰੋਹਿਤ ਮਿੱਢਾ ਅਤੇ ਇਸ ਪ੍ਰੋਗਰਾਮ ਦੇ ਇੰਚਾਰਜ ਮੈਡਮ ਰਿੰਪਲ ਅਰੋੜਾ, ਅਮਨ ਗੋਲਡਨ ਕੂਲਰ ਵਾਲੇ ਅਤੇ ਜੰਨਤ ਇਨਕੇਲਵ ਦੀਆਂ ਸਾਰੀਆਂ ਭੈਣਾਂ ਨੇ ਗਿੱਧਾ ਭੰਗੜਾ ਪਾਇਆ ਅਤੇ ਜੰਨਤ ਇਨਕੇਲਵ ਦੇ ਐਮ ਡੀ ਸੰਦੀਪ ਲੱਕੀ ਬਾਟਲਾ ਅਤੇ ਮਾਨਸਾ ਕਲੋਨਾਈਜਰ ਅਤੇ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਸਾਰੀਆਂ ਭੈਣਾਂ ਦਾ ਸਨਮਾਨ ਕੀਤਾ ਗਿਆ।

ਅੰਤ ਵਿੱਚ ਸੰਦੀਪ ਬਾਟਲਾ ਨੇ ਜੰਨਤ ਇਨਕੇਲਵ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਬਾਕੀ ਰਹਿੰਦੇ ਕੰਮ ਅਤੇ ਸਾਰੇ ਪਾਰਕਾਂ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਅਤੇ ਜੰਨਤ ਇਨਕੇਲਵ ਨਿਵਾਸੀਆਂ ਨੇ ਸਮਰਾਟ ਮੂਵ ਗਰੁੱਪ ਦੇ ਐਮ ਡੀ ਅਤੇ ਸਮਰਾਟ ਗੂਰਪ ਕੰਪਨੀ ਭਾਰਤ ਸਰਕਾਰ ਮੰਤਰੀ ਨਿਤਿਨ ਗਡਕਰੀ ਵੱਲੋਂ ਵਧੀਆ ਡਿਵੈਲਪਰ ਲਈ ਸਨਮਾਨਿਤ ਕੀਤਾ ਗਿਆ ਅਤੇ ਜੰਨਤ ਇਨਕੇਲਵ ਦੇ ਨਿਵਾਸੀ ਕ੍ਰਿਸ਼ਨ ਕੇਸ਼ੀ ਨੇ ਕਿਹਾ ਕਿ ਬਹੁਤ ਮਾਨ ਵਾਲੀ ਗੱਲ ਹੈ ਸਾਡੀ ਕੋਲਨੀ ਦੇ ਮਾਲਿਕ ਨੂੰ ਮੁਹਾਲੀ ਜ਼ੀਰਕਪੁਰ ਨੂੰ ਡਿਵੈਲਪ ਕਰਨ ਕਰਕੇ ਇਹ ਸਨਮਾਨ ਦਿੱਤਾ ਗਿਆ ਹੈ ਅਤੇ ਸੰਦੀਪ ਲੱਕੀ ਨੇ ਕਿਹਾ ਕਿ ਬਹੁਤ ਜਲਦੀ ਹੀ ਮਾਨਸਾ ਨੂੰ ਇੱਕ ਬਹੁਤ ਹੀ ਸੁੰਦਰ ਕੋਲਨੀ ਜੰਨਤ ਵਾਟਿਕਾ ਇੱਕ ਕਮਰਸੀਅਲ ਪ੍ਰੋਜੈਕਟ ਦੇਣ ਜਾਂ ਰਹੇ ਹਾਂ ਅਤੇ ਜੰਨਤ ਇਨਕੇਲਵ ਅਤੇ ਗਾਰਡਨ ਇਨਕੇਲਵ ਵਿੱਚ ਜੋ ਕਮੀਆਂ ਰਹਿ ਗਈਆਂ ਹਨ ਉਨ੍ਹਾਂ ਨੂੰ ਜਲਦੀ ਪੂਰੀਆਂ ਕਰਾਂਗੇ।
