
ਫਗਵਾੜਾ 7 ਨਵੰਬਰ (ਸਾਰਾ ਯਹਾਂ/ਸਿਵ ਕੋੜਾ) ਸਮਾਜ ਸੇਵੀ ਜੱਥੇਬੰਦੀ ਜਨਤਾ ਸੇਵਾ ਸੰਮਤੀ ਵਲੋਂ ਸਿਵਲ ਹਸਪਤਾਲ ਫਗਵਾੜਾ ‘ਚ ਇਲਾਜ ਅਧੀਨ ਮਰੀਜਾਂ ਨੂੰ ਦੁੱਧ ਦੀ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਦੀ ਅਗਵਾਈ ਹੇਠ ਵਰਤਾਈ ਗਈ। ਇਸ ਦੌਰਾਨ ਸੰਮਤੀ ਦੇ ਸਰਪ੍ਰਸਤ ਮਲਕੀਅਤ ਸਿੰਘ ਰਘਬੋਤਰਾ ਵਿਸ਼ੇਸ਼ ਤੌਰ ਤ ਪਹੁੰਚੇ। ਉਹਨਾਂ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸੰਮਤੀ ਵਲੋਂ ਹੋਰ ਬਹੁਤ ਸਾਰੇ ਸਮਾਜ ਸੇਵੀ ਕਾਰਜਾਂ ਦੇ ਨਾਲ ਖਾਸ ਤੌਰ ਤੇ ਗਰਮੀਆਂ ਦੇ ਮੌਸਮ ‘ਚ ਰੇਲਵੇ ਪਲੇਟਫਾਰਮ ਉੱਪਰ ਮੁਸਾਫਰਾਂ ਨੂੰ ਠੰਡੇ ਜਲ ਦੀ ਸੇਵਾ ਵਰਤਾਈ ਜਾਂਦੀ ਹੈ। ਜਿਸਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ। ਇਸ ਦੌਰਾਨ ਸਮਾਜ ਸੇਵਕ ਮੋਹਨ ਲਾਲ ਤਨੇਜਾ ਵੀ ਖਾਸ ਤੌਰ ਤੇ ਮੋਜੂਦ ਰਹੇ ਜੋ ਕਿ ਖੁਦ ਵੀ ਰੋਜਾਨਾ ਮਰੀਜਾਂ ਨੂੰ ਦੁੱਧ ਦੀ ਸੇਵਾ ਵਰਤਾਉਂਦੇ ਹਨ। ਸੰਮਤੀ ਪ੍ਰਧਾਨ ਵਿਪਨ ਖੁਰਾਣਾ ਨੇ ਦੱਸਿਆ ਕਿ ਇਹ ਸੇਵਾਵਾਂ ਪਿਛਲੇ 38 ਸਾਲ ਤੋਂ ਜਾਰੀ ਹੈ। ਜਿਸ ਵਿਚ ਫਰੰਟੀਅਰ ਕਲਾਥ ਹਾਊਸ, ਸੁਧੀਰ ਸਵੀਟਸ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੁੰਦਾ ਹੈ। ਸੰਮਤੀ ਵਲੋਂ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ।
