ਨਵੀਂ ਦਿੱਲੀ 03ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਕਿਸਾਨਾਂ ਦੇ ਅੰਦੋਲਨ ਤੇ ਪੈਗਾਸਸ ਜਾਸੂਸੀ ਨੂੰ ਲੈ ਕੇ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਅੰਦਰ ਤੇ ਬਾਹਰ ਹੰਗਾਮਾ ਜਾਰੀ ਹੈ। ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਵੀ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲਈ ਸੰਸਦ ਦੇ ਬਾਹਰ ਆਵਾਜ਼ ਉਠਾ ਰਹੇ ਹਨ। ਖੇਤੀਬਾੜੀ ਕਾਨੂੰਨ ਵਾਪਸੀ ਦੀ ਮੰਗ ਕਰਦਿਆਂ ਬਸਪਾ ਤੇ ਅਕਾਲੀ ਦਲ ਦਾ ਅਨੋਖਾ ਪ੍ਰਦਰਸ਼ਨ ਅੱਜ ਸੰਸਦ ਦੇ ਬਾਹਰ ਵੇਖਿਆ ਗਿਆ, ਜਿੱਥੇ ਉਹ ਆਉਣ ਵਾਲੇ ਸੰਸਦ ਮੈਂਬਰਾਂ ਨੂੰ ਕਣਕ ਦੇ ਸਿੱਟੇ ਦੇ ਕੇ ਵਿਰੋਧ ਕਰ ਰਹੇ ਸਨ।
ਮੰਗਲਵਾਰ ਨੂੰ ਵੀ ਇਸੇ ਸਿਲਸਿਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਸੰਸਦ ਦੇ ਗੇਟ ਬਾਹਰ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਇੱਕ ਕਣਕ ਦਾ ਸਿੱਟਾ ਦਿੰਦੀ ਨਜ਼ਰ ਆਈ। ਪਹਿਲਾਂ ਤਾਂ ਹੇਮਾ ਮਾਲਿਨੀ ਨੂੰ ਅਸਾਨੀ ਨਾਲ ਕਣਕ ਦੀਆਂ ਬੱਲੀਆਂ ਲੈਂਦਿਆਂ ਵੇਖਿਆ ਗਿਆ ਸੀ, ਪਰ ਜਦੋਂ ਉਨ੍ਹਾਂ ਪੋਸਟਰ ਵੇਖਿਆ ਤਾਂ ਉਹ ਝਿਜਕਦੀ ਤੇ ਹੱਸਦੀ ਹੋਈ ਦਿਖਾਈ ਦਿੱਤੀ। ਨਿਊਜ਼ ਏਜੰਸੀ ਏਐਨਆਈ ਨੇ ਇਸ ਦਾ ਵੀਡੀਓ ਜਾਰੀ ਕੀਤਾ ਹੈ।