ਛੱਤਬੀੜ ਚਿੜੀਆਘਰ 10 ਦਸੰਬਰ ਤੋਂ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਸੈਲਾਨੀਆਂ ਲਈ ਦੁਬਾਰਾ ਖੁਲੇਗਾ

0
21

ਚੰਡੀਗੜ/ਐਸ ਏ ਐਸ ਨਗਰ, 9 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ) :ਪੰਜਾਬ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਚਿੜੀਆਘਰ ਸੈਲਾਨੀਆਂ, ਕਰਮਚਾਰੀਆਂ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਸਖ਼ਤ ਕੋਵਿਡ-19 ਪਰੋਟੋਕੋਲ ਦੀ ਪਾਲਣਾ ਕਰਦਿਆਂ 10 ਦਸੰਬਰ, 2020 ਤੋਂ ਛੱਤਬੀੜ ਚਿੜੀਆਘਰ ਨੂੰ ਦੁਬਾਰਾ ਖੁੱਲਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਾਣਕਾਰੀ ਫੀਲਡ ਡਾਇਰੈਕਟਰ ਐਮ.ਸੀ. ਜ਼ੂਲੋਜੀਕਲ ਪਾਰਕ, ਛੱਤਬੀੜ ਡਾਕਟਰ ਐਮ. ਸੁਧਾਗਰ ਨੇ ਦਿੱਤੀ।ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਭਾਰਤੀ ਲੂੰਬੜੀ ਨੂੰ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ।ਇਸ ਤੋਂ ਇਲਾਵਾ, ਚਿੜੀਆਘਰ ਵਿਚ ਸੈਲਾਨੀਆਂ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਜਿਵੇਂ ਮੌਮ ਐਂਡ ਬੇਬੀ ਕੇਅਰ ਰੂਮ, ਮੁਫ਼ਤ ਵਾਈ-ਫਾਈ ਹਾਟਸਪੋਟਸ, ਕਾਫੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟਸ, ਨਵਾਂ ਆਰਾਮ ਘਰ, ਪਰੇਸ਼ਾਨੀ ਰਹਿਤ ਪਾਰਕਿੰਗ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰ ਵੀ ਦਿੱਤੀਆਂ ਜਾ ਰਹੀਆਂ ਹਨ।ਲੋਕਾਂ ਦੀ ਮੰਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦਿਆਂ ਚਿੜੀਆਘਰ ਪ੍ਰਸ਼ਾਸਨ ਨੇ ਛੱਤਬੀੜ ਚਿੜੀਆਘਰ ਅਤੇ ਆਉਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ‘ਤੇ ਅਮਲ ਕਰਦਿਆਂ ਚਿੜੀਆਘਰ ਨੂੰ ਦੁਬਾਰਾ ਖੋਲਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਚਿੜੀਆਘਰ ਵਿਚ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਸਓਪੀ ਅਨੁਸਾਰ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੇਠ ਦਰਸਾਏ ਅਨੁਸਾਰ ਕੀਤੀ ਗਈ ਹੈ:1. ਸੈਲਾਨੀਆਂ ਲਈ ਚਿੜੀਆਘਰ ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਖੋਲਿਆ ਜਾਵੇਗਾ। ਸੈਲਾਨੀਆਂ ਨੂੰ ਸਵੇਰ 9: 30 ਵਜੇ ਤੋਂ ਸ਼ਾਮ 4:30 ਵਜੇ ਤੱਕ (ਸਵੇਰੇ 9.00 ਵਜੇ ਤੋਂ ਸ਼ਾਮ 5 ਵਜੇ ਦੀ ਥਾਂ ‘ਤੇ) ਐਂਟਰੀ ਕਰਨ ਦੀ ਆਗਿਆ ਹੋਵੇਗੀ।2. ਚਿੜੀਆਘਰ ਵਿਚ ਹਰ ਸਮੇਂ ਸੈਲਾਨੀਆਂ ਦੀ ਆਮਦ ਸਮਰੱਥਾ ਨੂੰ ਯਕੀਨੀ ਬਣਾਉਣ ਲਈ, ਚਿੜੀਆਘਰ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਨੂੰ ਨਿਯਮਿਤ ਕੀਤਾ ਗਿਆ ਹੈ। ਚਿੜੀਆਘਰ ਵਿੱਚ ਹਾਲਾਤ ਆਮ ਵਾਂਗ ਹੋਣ ਤੱਕ

Civic bodies to maintain Punjab zoological parks - The Statesman

ਇੱਕ ਦਿਨ ਵਿੱਚ ਵੱਧ ਤੋਂ ਵੱਧ 2700 ਸੈਲਾਨੀਆਂ ਨੂੰ ਚਿੜੀਆਘਰ ਵਿਚ ਐਂਟਰੀ ਦੀ ਆਗਿਆ ਦਿੱਤੀ ਜਾਵੇਗੀ। ਚਿੜੀਆਘਰ ਵਿੱਚ ਘੱਟ ਸਮੇਂ ਲਈ ਹੀ ਟਿਕਟ ਉਪਲਬਧ ਰਹੇਗੀ ਤਾਂ ਜੋ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਏਗਾ। ਐਂਟਰੀ ਤੋਂ ਬਾਅਦ ਐਂਟਰੀ ਟਿਕਟ ਸਿਰਫ ਦੋ ਘੰਟਿਆਂ ਲਈ ਵੈਧ ਹੋਵੇਗੀ। ਇਸ ਦਾ ਕਾਰਜਕ੍ਰਮ ਹੇਠ ਦਿੱਤੇ ਅਨੁਸਾਰ ਹੋਵੇਗਾ:ਸਵੇਰ 09:30 – ਚਿੜਿਆਘਰ ਵਿਚ ਐਂਟਰੀ ਸ਼ੁਰੂਸਵੇਰ 09:30 ਤੋਂ 11:30 – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨਸਵੇਰੇ 11:30 ਤੋਂ 12:00 – ਸਵੱਛਤਾ ਲਈ ਅੰਤਰਾਲਦੁਪਿਹਰ 12:00 ਤੋਂ 02:00 ਵਜੇ – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ02:00 ਵਜੇ ਤੋਂ 02:30 ਵਜੇ – ਸਵੱਛਤਾ ਲਈ ਅੰਤਰਾਲਦੁਪਿਹਰ 02:30 ਵਜੇ ਤੋਂ 04:30 ਵਜੇ – ਵੱਧ ਤੋਂ ਵੱਧ 900 ਸੈਲਾਨੀ ਐਂਟਰੀ ਕਰ ਸਕਦੇ ਹਨ04:30 ਵਜੇ- ਚਿੜੀਆਘਰ ਵਿੱਚ ਐਂਟਰੀ ਬੰਦ ਕਰ ਦਿੱਤੀ ਜਾਵੇਗੀ3. ਚਿੜੀਆਘਰ ਵਿੱਚ ਐਂਟਰੀ, ਪਾਰਕਿੰਗ, ਬੈਟਰੀ ਸੰਚਾਲਿਤ ਕਾਰਾਂ ਆਦਿ ਦੀਆਂ ਟਿਕਟਾਂ ਆਨ ਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸ ਲਈ ਲਿੰਕ ਚਿੜੀਆਘਰ ਦੀ ਵੈੱਬਸਾਈਟ (੍ਰ..) ‘ਤੇ ਦਿੱਤਾ ਗਿਆ ਹੈ। ਜੋ ਸੈਲਾਨੀ ਆਪਣੇ ਘਰ ਤੋਂ ਆਨਲਾਈਨ ਬੁਕਿੰਗ ਨਹੀਂ ਕਰ ਸਕਦੇ ਉਹ ਕਿਊ.ਆਰ ਕੋਡ ਪ੍ਰਣਾਲੀ ਅਤੇ ਪੀਓਐਸ ਮਸ਼ੀਨਾਂ ਜ਼ਰੀਏ ਨਕਦ ਰਹਿਤ ਲੈਣ-ਦੇਣ ਨਾਲ ਚਿੜੀਆਘਰ ਦੇ ਬੁਕਿੰਗ ਕਾਊਂਟਰ ਤੋਂ ਟਿਕਟਾਂ ਲੈ ਸਕਦੇ ਹਨ।4. ਸ਼ੁਰੂ ਵਿਚ ਚਾਰਟਰ (ਰਿਜ਼ਰਵ) ਪ੍ਰਣਾਲੀ ਵਾਲੀ ਬੈਟਰੀ ਸੰਚਾਲਿਤ ਕਾਰਾਂ (ਫੈਰੀ) ਨੂੰ ਸਿਰਫ ਪਰਿਵਾਰ ਜਾਂ ਸਬੰਧਤ ਵਿਅਕਤੀਆਂ ਲਈ ਹੀ ਆਗਿਆ ਦਿੱਤੀ ਜਾਏਗੀ, ਜੋ ਨਿਰਧਾਰਤ ਦਰ ‘ਤੇ ਪੂਰਾ ਕਾਰਟ ਰਾਖਵਾਂ ਕਰ ਸਕਦੇ ਹਨ। ਚਾਲਕ ਦੁਆਰਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੀ ਜਾਏਗੀ। ਤਜ਼ਰਬੇ ਅਤੇ ਫੀਡਬੈਕ ਦੇ ਅਧਾਰ ਤੇ, ਹੌਪ-ਆਨ ਹੌਪ-ਆਫ ਪ੍ਰਣਾਲੀ ਨੂੰ ਬਾਅਦ ਵਿਚ ਵਿਅਕਤੀਗਤ ਲਈ ਖੋਲਿਆ ਜਾ ਸਕਦਾ ਹੈ।5. ਚਿੜੀਆਘਰ ਵਿਚ ਇੰਨ-ਡੋਰ ਸਹੂਲਤਾਂ ਜਿਵੇਂ ਕਿ ਰਿਪਾਇਟਲ ਹਾਊਸ, ਨੌਕਟਰਨਲ ਹਾਊਸ, ਵਾਈਲਡ ਲਾਈਫ ਸਫਾਰੀ (ਲੌਇਨ ਸਫਾਰੀ ਐਂਡ ਡੀਅਰ ਸਫਾਰੀ) ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸਥਾਈ ਤੌਰ ‘ਤੇ ਬੰ

Punjab: Man scales wall to enter zoo, killed by lions

ਦ ਕਰ ਦਿੱਤੇ ਗਏ ਹਨ। ਪਹਿਲੇ ਮਹੀਨੇ ਦੇ ਤਜ਼ਰਬੇ ਅਤੇ ਫੀਡਬੈਕ ਦੇ ਅਧਾਰ ਤੇ, ਸੈਲਾਨੀਆਂ ਲਈ ਇਹਨਾਂ ਸੁਵਿਧਾਵਾਂ ਨੂੰ ਪੜਾਅਵਾਰ ਢੰਗ ਨਾਲ ਖੋਲਿਆ ਜਾ ਸਕਦਾ ਹੈ।6. ਗੰਦਗੀ ਫੈਲਣ ਨੂੰ ਰੋਕਣ ਅਤੇ ਸਵੈ-ਸਫਾਈ ਬਣਾਈ ਰੱਖਣ ਲਈ, ਚਿੜੀਆਘਰ ਵਿੱਚ ਐਂਟਰੀ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ, ਮੈਡੀਕੇਟਡ ਫੁੱਟ ਮੈਟ, ਟੱਚ-ਫ੍ਰੀ ਸੈਂਸਰ ਅਧਾਰਤ ਹੈਂਡ ਵਾੱਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚਿੜੀਆਘਰ ਦੀਆਂ ਸਾਰੀਆਂ ਮਹੱਤਵਪੂਰਨ ਸਹੂਲਤਾਂ ਵਿਚ ਟਚ-ਫ੍ਰੀ ਸੈਨੀਟਾਈਜ਼ਰ ਡਿਸਪੈਂਸਸਰ ਸਥਾਪਤ ਕੀਤੇ ਗਏ ਹਨ। ਬੈਰੀਕੇਡਾਂ, ਜਾਨਵਰਾਂ ਦੇ ਘੇਰਿਆਂ ਤੋਂ ਬਾਹਰ ਦੀ ਰੇਲਿੰਗ, ਜਨਤਕ ਸਹੂਲਤਾਂ (ਪਖਾਨੇ, ਪੀਣ ਵਾਲੇ ਪਾਣੀ ਵਾਲੀਆਂ ਥਾਵਾਂ, ਮੀਂਹ ਵਾਲੀ ਪਨਾਹ, ਮਨੋਰੰਜਨ ਪੁਆਇੰਟ ਆਦਿ) ਨੂੰ ਸੈਨੀਟਾਈਜ਼ ਕਰਨ ਲਈ ਇੱਕ ਸਮਰਪਿਤ ਟੀਮ ਤਾਇਨਾਤ ਕੀਤੀ ਗਈ ਹੈ ਅਤੇ ਇਹਨਾਂ ਦੀ ਵਰਤੋਂ ਅੰਤਰਾਲਾ ਵਿਚ ਕੀਤੀ ਜਾਵੇਗੀ।7. ਚਿੜੀਆਘਰ ਵਿਚ ਸਿੰਗਲ ਯੂਜ਼ ਪਲਾਸਟਿਕ ਦੀ ਆਗਿਆ ਨਹੀਂ ਹੋਵੇਗੀ। ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਅਤੇ ਦਵਾਈ ਦੇ ਕੰਟੇਨਰ ਨੂੰ ਸਕ੍ਰੀਨਿੰਗ ਤੋਂ ਬਾਅਦ ਆਗਿਆ ਦਿੱਤੀ ਜਾ ਸਕਦੀ ਹੈ।8. ਸੈਲਾਨੀਆਂ ਲਈ ਘੱਟੋ ਘੱਟ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਪ੍ਰਦਾਨ ਕਰਨ ਲਈ, ਚਿੜੀਆਘਰ ਪ੍ਰਸ਼ਾਸਨ ਚਿੜੀਆਘਰ ਦੇ ਅੰਦਰ ਇਕ ਕੰਟੀਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਖਾਧ ਪਦਾਰਥਾਂ, ਬੋਤਲਬੰਦ ਪੀਣ ਵਾਲੇ ਪਾਣੀ, ਚਾਹ, ਕੌਫੀ ਆਦਿ ਨੂੰ ਸੁਰੱਖਿਆ ਦੇ ਸਾਰੇ ਨਿਯਮਾਂ ਅਧੀਨ ਮੁਹੱਈਆ ਕਰਵਾਇਆ ਜਾ ਸਕੇ।ਇਸ ਤੋਂ ਇਲਾਵਾ, ਚਿੜੀਆਘਰ ਦੇ ਸੈਲਾਨੀਆਂ ਲਈ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਹਨ

LEAVE A REPLY

Please enter your comment!
Please enter your name here