ਫਗਵਾੜਾ 27 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਭਾਰਤੀ ਜਨਤਾ ਪਾਰਟੀ ਦੀ ਫਗਵਾੜਾ ਇਕਾਈ ਵਲੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮੌਕੇ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਨਿੰਮਾ ਵਾਲਾ ਚੌਕ ਫਗਵਾੜਾ ਵਿਖੇ ਅਰਦਾਸ ਉਪਰੰਤ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭਾਜਪਾ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਨੇ ਦੁੱਧ ਦੇ ਲੰਗਰ ਦੀ ਆਰੰਭਤਾ ਕਰਵਾਈ। ਖੋਜੇਵਾਲ ਨੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਖਾਸ ਤੌਰ ਤੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀਆਂ ਅਦੁੱਤੀ ਸ਼ਹਾਦਤਾਂ ਦੀ ਦੁਨੀਆ ਵਿਚ ਕੋਈ ਮਿਸਾਲ ਨਹੀਂ ਹੈ। ਜੁਲਮ ਦੇ ਖਿਲਾਫ ਜੰਗ ‘ਚ ਸਾਹਿਬ-ਏ-ਕਮਾਲ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਰਬੰਸ ਦਾਨ ਕਰ ਦਿੱਤਾ। ਜਿਸ ਨਾਲ ਸਮੇਂ ਦੇ ਜਾਲਿਮ ਹਾਕਮਾਂ ਦੇ ਸਾਮਰਾਜ ਦੇ ਅੰਤ ਦੀ ਸ਼ੁਰੂਆਤ ਹੋਈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਅਤੇ ਚਾਰੇ ਸਾਹਿਬਜਾਦਿਆਂ ਤੋਂ ਸੇਧ ਲੈਂਦਿਆਂ ਦੇਸ਼ ਅਤੇ ਕੌਮ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਕੀਤੀ ਅਤੇ ਨਾਲ ਹੀ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਰੂਪ ਵਿਚ ਮਨਾਉਣ ਦਾ ਜੋ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਉਸਦੀ ਬਦੌਲਤ ਅੱਜ ਦੇਸ਼ ਦੁਨੀਆ ਦੇ ਲੋਕ ਵੀ ਖਾਲਸਾ ਪੰਥ ਦੇ ਮਹਾਨ ਇਤਿਹਾਸ ਬਾਰੇ ਜਾਣ ਰਹੇ ਹਨ ਤੇ ਸ਼ਰਧਾ ਨਾਲ ਸੀਸ ਝੁਕਾ ਰਹੇ ਹਨ। ਇਸ ਮੌਕੇ ਮੰਡਲ ਪ੍ਰਧਾਨ ਅਨੁਰਾਗ ਮਨਖੰਡ ਕੌਂਸਲਰ, ਬੀਰਾ ਰਾਮ ਬਲਜੋਤ ਕੌਂਸਲਰ, ਬਲਭੱਦਰ ਸੈਨ ਦੁੱਗਲ ਸਾਬਕਾ ਪ੍ਰਧਾਨ ਨਗਰ ਕੌਂਸਲ ਫਗਵਾੜਾ, ਰਾਜੀਵ ਪਾਹਵਾ ਮਹਾਮੰਤਰੀ, ਤੇਜਸਵੀ ਭਾਰਦਵਾਜ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਆਸ਼ੂ ਸਾਂਪਲਾ, ਬਲਵਿੰਦਰ ਠਾਕੁਰ, ਆਸ਼ੂ ਪੁਰੀ, ਵਿਸ਼ਾਲ ਵਾਲੀਆ, ਮਹੇਸ਼ ਬਾਂਗਾ, ਸੰਜੀਵ ਵਰਮਾ, ਮਹਿੰਦਰ ਥਾਪਰ, ਰਣਜੀਤ ਪਾਬਲਾ, ਘੋਲਾ ਸ਼ਰਮਾ, ਮਨੀਸ਼ ਖੋਸਲਾ, ਦੀਨਬੰਧੂ ਪਾਂਡੇ, ਰਾਮ ਸਾਂਪਲਾ, ਸੁਰਿੰਦਰ ਜੋਰਡਨ, ਰਾਜਕੁਮਾਰ ਗੁਪਤਾ, ਮਹਿਲਾ ਮੋਰਚਾ ਪ੍ਰਧਾਨ ਭਾਰਤੀ ਸ਼ਰਮਾ, ਰਜਨੀ ਬਾਲਾ, ਸਲੋਨੀ ਜੈਨ, ਸੀਮਾ ਚੱਢਾ, ਰੀਨਾ ਖੋਸਲਾ, ਅਨੀਤਾ ਕੌੜਾ, ਸੁਰੇਖਾ, ਰਵਿੰਦਰ ਕੌਰ ਆਦਿ ਹਾਜਰ ਸਨ।