ਛੋਟੇ ਵੱਡੇ ਸ਼ਹਿਰਾਂ ਵਿੱਚ ਭੀਖ ਮੰਗ ਰਹੇ ਬੱਚੇ ਚਿੰਤਾ ਦਾ ਵਿਸ਼ਾ ਸਬੰਧਿਤ ਮਹਿਕਮਾ ਨਹੀਂ ਕਰ ਰਿਹਾ ਕੋਈ ਗੌਰ

0
53

ਮਾਨਸਾ 11 ਜੁਲਾਈ (ਸਾਰਾ ਯਹਾ/ ਬਪਸ): ਕਈ ਜਨਤਕ ਥਾਵਾਂ ਤੇ ਬਾਲ ਮੰਗਤਿਆਂ ਨੂੰ ਆਮ ਲੋਕਾਂ ਕੋਲੋ ਭੀਖ ਮੰਗਦਿਆ ਆਮ ਹੀ ਵੇਖਿਆ ਜਾ ਸਕਦਾ ਹੈ। ਬੇਸ਼ੱਕ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਬਾਲ ਮਜ਼ਦੂਰੀ ਅਤੇ ਬਾਲ ਮੰਗਤਿਆਂ ਤੇ ਪੂਰਨ ਪਾਬੰਦੀ ਲੱਗੀ ਹੋਈ ਹੈ ਤੇ ਛੋਟੇ ਬੱਚਿਆਂ ਨੂੰ ਭੀਖ ਮੰਗਉਣ ਲਈ ਲਗਾਉਣ ਵਾਲਿਆਂ ਦੇ ਖਿਲਾਫ਼ ਵੀ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਇਹ 5-7 ਸਾਲ ਉਮਰ ਤੋਂ ਲੈ ਕੇ 11-12 ਸਾਲ ਦੀ ਉਮਰ ਦੇ ਬੱਚੇ ਸ਼ਰੇਆਮ ਛੋਟੇ-ਵੱਡੇ ਸ਼ਹਿਰਾਂ ਸਮੇਤ ਸਰਦੂਲਗੜ੍ਹ ਚ ਵੀ ਹਰ ਆਉਣ ਜਾਣ ਵਾਲੇ ਤੋਂ ਭੀਖ ( ਰੁਪਏ) ਆਦਿ ਮੰਗਦੇ ਬੱਚੇ ਆਮ ਹੀ ਵੇਖੇ ਜਾਂਦੇ ਹਨ। ਜਿੱਥੇ ਬੱਚਿਆਂ ਦੁਆਰਾ ਭੀਖ ਮੰਗਣਾ ਜੁਰਮ ਹੈ ਉੱਥੇ ਹੀ ਕਰੋਨਾ ਵਰਗੀ ਭਿਆਨਕ ਬੀਮਾਰੀ ਦੌਰਾਨ ਬਣਾਏ ਗਏ ਨਿਯਮਾਂ ਦੇ ਵੀ ਉੱਲਟ ਹੈ ਕਿਉਂਕਿ ਇਹ  ਛੋਟੀ-ਛੋਟੀ ਉਮਰ ਦੇ ਬੱਚੇ ਬੱਸ ਅੱਡਿਆ ਜਾਂ ਹੋਰ ਜਨਤਕ ਥਾਵਾਂ ਦੇ ਨਜ਼ਦੀਕ ਆ ਕੇ ਰੁਕੀਆਂ ਗੱਡੀਆਂ, ਮੋਟਰਸਾਈਕਲ ਅਤੇ ਹੋਰ ਸਵਾਰੀਆਂ ਜਾਂ ਖਰੀਦਦਾਰੀ ਕਰਨ ਆਉਣ ਵਾਲਿਆਂ ਤੋਂ ਉਨ੍ਹਾਂ ਦੇ ਕੱਪੜਿਆਂ ਆਦਿ ਨੂੰ ਫੱੜਕੇ ਭੀਖ ਮੰਗਦੇ ਰਹਿੰਦੇ ਹਨ ਅਤੇ ਕਾਰਾਂ-ਗੱਡੀਆਂ ਦੀਆਂ ਤਾਕੀਆ ਤੇ ਸੀਸਿਆਂ ਆਦਿ ਨੂੰ  ਟੱਚ ਕਰਦੇ ਹਨ।ਜਿਸ ਕਾਰਨ ਕਰੋਨਾ ਵਰਗੀ ਬਿਮਾਰੀ ਹੋਰ ਵੀ ਫੈਲਣ ਦਾ ਡਰ ਹੈ। ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਪਰ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਮਹਿਕਮੇ ਜਾਂ ਸੰਸਥਾਵਾਂ ਸਿਰਫ ਖਾਨਾ ਪੂਰਤੀ ਬਣਕੇ ਹੀ ਰਹਿ ਗਏ ਹਨ।ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਬਾਲ ਸੁਰੱਖਿਆ ਵਿਭਾਗ, ਚਾਈਲਡ ਲਾਇਨ ਅਤੇ ਚਾਈਲਡ ਵੈਲਫੇਅਰ ਕਮੇਟੀ ਆਦਿ ਵਰਗੇ ਅਦਾਰੇ ਵੀ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੇ। ਇਸ ਸਬੰਧੀ ਪ੍ਰੋ. ਬਿਕਰਜੀਤ ਸਿੰਘ ਸਾਧੂਵਾਲਾ, ਸਮਾਜ ਸੇਵੀ ਪ੍ਰਦੀਪ ਕੁਮਾਰ ਕਾਕਾ ਉੱਪਲ, ਆਪ ਆਗੂ ਗੁਰਪ੍ਰੀਤ ਕੌਰ ਸਿੱਧੂ ਆਦਿ ਨੇ ਸੂਬਾ ਸਰਕਾਰ ਤੇ ਡਿਪਟੀ ਕਮਿਸ਼ਨਰ ਮਾਨਸਾ ਤੋ ਮੰਗ ਕੀਤੀ ਹੈ ਕਿ ਵੱਖ-ਵੱਖ ਸਹਿਰਾਂ, ਕਸਬਿਆਂ ਆਦਿ ਚ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾਵੇ ਤੇ ਉਨ੍ਹਾਂ ਦੇ ਰਹਿਣ ਬਸੇਰੇ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਕਿ ਬਾਲ ਮੰਗਤੇ ਤੇ ਬਾਲ ਮਜਦੂਰੀ ਨੂੰ  ਠੱਲ ਪੈ ਸਕੇ।ਇਸ ਸਬੰਧੀ ਬਾਲ ਸੁਰੱਖਿਆ ਵਿਭਾਗ ਮਾਨਸਾ ਦੇ ਪ੍ਰੋਡਕਸ਼ਨ ਅਫ਼ਸਰ ਅਜੈ ਤਾਇਲ ਦਾ ਕਹਿਣਾ ਹੈ ਕਿ ਅਸੀਂ ਸਮੇਂ ਸਮੇਂ ਸਿਰ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾਂਦੇ ਹਾਂ ਤਾਂ ਕਿ ਬੱਚਿਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਈ ਵਾਰ ਕੋਈ ਸ਼ਿਕਾਇਤ ਮਿਲਣ ਤੇ ਵੀ ਸਾਡੀ ਟੀਮ ਸਬੰਧਤ ਖੇਤਰ ਵਿੱਚ ਜਾਂਦੀ ਹੈ। ਜੇਕਰ ਕੋਈ ਮਾਪੇ ਆਪਣੇ ਬੱਚਿਆਂ ਤੋਂ ਭੀਖ ਮੰਗਣ ਦਾ ਕੰਮ ਕਰਵਾਉਂਦੇ ਹਨ ਤਾਂ ਇੱਕ ਵਾਰ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡਿਆ ਜਾਂਦਾ ਹੈ। ਵਾਰ-ਵਾਰ ਇਹੋ ਕੰਮ ਕਰਵਾਉਣ ਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਂਦੀ ਹੈ। 

LEAVE A REPLY

Please enter your comment!
Please enter your name here