
ਚੰਡੀਗੜ੍ਹ 29 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸਕੈਟਰ 25 ‘ਚ ਸੜਕ ਕਿਨਾਰੇ ਬਣੀਆਂ ਕੁੱਝ ਝੁੱਗੀਆਂ ‘ਚ ਅੱਜ ਅਚਾਨਕ ਅੱਗ ਲੱਗ ਗਈ।ਫਿਲਹਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।ਇਸ ਭਿਆਨਕ ਅੱਗ ‘ਚ ਤਕਰੀਬਨ 7 ਝੁੱਗੀਆਂ ਸੜ ਕੇ ਸੁਆਹ ਹੋ ਗਿਆਂ ਹਨ।
ਫਾਇਰ ਸਟੇਸ਼ਨ ਸੈਟਰ 11 ਤੋਂ ਮਿਲੀ ਜਾਣਕਾਰੀ ਅਨੁਸਾਰ ਘਟਨਾ ਕਰੀਬ ਦੁਪਹਿਰ ਦੋ ਵਜੇ ਦੀ ਹੈ।ਇਸ ਅੱਗੇ ਤੇ ਕਾਬੂ ਪਾਉਣ ਲਈ ਕੁੱਲ੍ਹ ਚਾਰ ਫਾਇਰ ਟੈਂਡਰ ਭੇਜੇ ਗਏ ਸੀ।ਜਿਨ੍ਹਾਂ ਕਾਫ਼ੀ ਮੁਸ਼ਕੱਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ।ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।





