
ਚੰਡੀਗੜ੍ਹ 26 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਜੇਕਰ ਤੁਸੀਂ ਵੀ ਚੰਡੀਗੜ੍ਹ ਸ਼ਿਮਲਾ ਹਾਈਵੇ ਵੱਲ ਜਾ ਰਹੇ ਹੋ ਤਾਂ ਤੁਹਾਨੂੰ ਇੱਥੇ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ ਸੋਲਨ ਤੋਂ 15 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ।ਟ੍ਰੈਫਿਕ ਪੁਲਿਸ ਨਾ ਹੋਣ ਕਾਰਨ ਇੱਥੇ ਸੈਂਕੜੇ ਵਾਹਨ ਫਸੇ ਹੋਏ ਹਨ।ਟ੍ਰੈਫਿਕ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ।ਕਈ ਕਾਰਾਂ, ਬੱਸਾਂ ਪਿਛਲੇ ਕਈ ਘੰਟਿਆਂ ਤੋਂ ਇਸ ਜਾਮ ‘ਚ ਫਸੇ ਹੋਏ ਹਨ।
