ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਦਾ 1623 ਕਰੋੜ ਦਾ ਬਜਟ ਪਾਸ, ਵਸਨੀਕਾਂ ‘ਤੇ ਕੋਈ ਨਵਾਂ ਟੈਕਸ ਨਹੀਂ

0
6

ਚੰਡੀਗੜ੍ਹ 06,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਚੰਡੀਗੜ੍ਹ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਸਦਨ ਦੀ ਵਿਸ਼ੇਸ਼ ਬੈਠਕ ਕੀਤੀ। ਇਸ ਵਿਚ ਨਗਰ ਨਿਗਮ ਨੇ ਨਵੇਂ ਵਿੱਤੀ ਸੈਸ਼ਨ (2021-22) ਲਈ 1623 ਕਰੋੜ ਰੁਪਏ ਦਾ ਬਜਟ ਪਾਸ ਕੀਤਾ। ਹਾਲਾਂਕਿ ਬਜਟ ਵਿਚ ਕੋਈ ਵੀ ਨਵਾਂ ਪ੍ਰਾਜੈਕਟ ਸ਼ਾਮਲ ਨਹੀਂ ਕੀਤਾ ਗਿਆ ਹੈ, ਪਰ ਮੇਅਰ ਰਵੀਕਾਂਤ ਸ਼ਰਮਾ ਨੇ ਇਹ ਵੀ ਸਾਫ਼ ਕੀਤਾ ਹੈ ਕਿ ਨਵੇਂ ਸੈਸ਼ਨ ਵਿਚ ਵਸਨੀਕਾਂ ‘ਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ।

ਬਜਟ ਵਿਚ ਕਿਹਾ ਗਿਆ ਕਿ 469 ਕਰੋੜ ਰੁਪਏ ਦੀ ਆਮਦਨ ਵੱਖ-ਵੱਖ ਤਰੀਕਿਆਂ ਨਾਲ ਹੋਵੇਗੀ, ਜਦੋਂਕਿ 502 ਕਰੋੜ ਰੁਪਏ ਦੀ ਗਰਾਂਟ ਪ੍ਰਸ਼ਾਸਨ ਤੋਂ ਆਵੇਗੀ। ਅਜਿਹੀ ਸਥਿਤੀ ਵਿੱਚ 1627 ਕਰੋੜ ਰੁਪਏ ਦਾ ਬਜਟ ਪਾਸ ਹੋਇਆ। ਬਜਟ ਹਕੀਕਤ ਤੋਂ ਪਰੇ ਹੈ ਅਤੇ ਆਮਦਨੀ ਅਤੇ ਗ੍ਰਾਂਟ ਇੰਨ ਐਡ ਨੂੰ ਮਿਲਾ ਕੇ 971 ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। ਪਰ ਨਗਰ ਨਿਗਮ ਨੇ 646 ਕਰੋੜ ਰੁਪਏ ਦਾ ਵਾਧੂ ਬਜਟ ਪਾਸ ਕੀਤਾ ਹੈ।

ਨਗਰ ਨਿਗਮ ਦੇ ਕਮਿਸ਼ਨਰ ਕੇ ਕੇ ਯਾਦਵ ਅਤੇ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਤ ਕਮਿਸ਼ਨ ਦੀ ਚੌਥੀ ਸਿਫਾਰਸ਼ ਅਨੁਸਾਰ ਉਨ੍ਹਾਂ ਦੀ 1176 ਕਰੋੜ ਰੁਪਏ ਦੀ ਗ੍ਰਾਂਟ ਕੀਤੀ ਗਈ ਹੈ। ਇਸ ਲਈ ਬਜਟ ਨੂੰ ਉਸੇ ਵਿਚਾਰ ਨਾਲ ਪਾਸ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਦਿੱਲੀ ਵਿੱਤ ਕਮਿਸ਼ਨ ਦੀ ਚੌਥੀ ਸਿਫਾਰਸ਼ ਅਨੁਸਾਰ ਨਗਰ ਨਿਗਮ ਨੂੰ ਗਰਾਂਟ ਦੇਣ ਲਈ ਪ੍ਰਸਤਾਵ ਵੀ ਭੇਜਿਆ ਹੈ। ਜਿਸ ਦੇ ਪਾਸ ਹੋਣ ਦਾ ਇੰਤਜ਼ਾਰ ਅਜੇ ਬਾਕੀ ਹੈ।

LEAVE A REPLY

Please enter your comment!
Please enter your name here