
ਚੰਡੀਗੜ੍ਹ 22,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਚੰਡੀਗੜ੍ਹ ਪੁਲਿਸ ਵਿਭਾਗ ‘ਚ ਕੁਝ ਤਬਾਦਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਕੁਝ ਅਫਸਰਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਡੀਐਸਪੀ ਦਿਲਸ਼ੇਰ ਸਿੰਘ ਨੂੰ ਟਰਾਂਸਫਰ ਕਰਨ ਦੇ ਨਾਲ-ਨਾਲ PCR ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਡੀਐਸਪੀ ਚਰਨਜੀਤ ਸਿੰਘ ਨੂੰ SDPO ਸੈਂਟਰਲ ਨਿਯੁਕਤ ਕੀਤਾ ਗਿਆ।
ਡੀਐਸਪੀ ਰਾਮ ਗੋਪਾਲ ਨੂੰ PRO ਦਾ ਵਾਧੂ ਕਾਰਜ-ਭਾਰ ਸੌਂਪਿਆ ਗਿਆ ਹੈ। ਡੀਐਸਪੀ ਉਦੇਪਾਲ ਨੂੰ ਕ੍ਰਾਇਮ ਤੇ EOW ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਡੀਐਸਪੀ ਸੀਤਾ ਦੇਵੀ ਨੂੰ ਕਮਿਊਨੀਕੇਸ਼ਨ ਵਿੰਗ ਦਾ ਵਾਧੂ ਚਾਰਜ ਸੌਂਪਿਆ ਗਿਆ।
ਡੀਐਸਪੀ ਅਮਰਾਓ ਸਿੰਘ ਨੂੰ W & CSU ਦਾ ਐਡੀਸ਼ਨਲ ਚਾਰਜ ਦਿੱਤਾ ਗਿਆ। ਡੀਐਸਪੀ ਰਸਮੀ ਸ਼ਰਮਾ ਯਾਦਵ ਨੂੰ DSP/HQ ਦਾ ਵਾਧੂ ਕਾਰਜ-ਭਾਰ ਸੌਂਪਿਆ ਗਿਆ ਤੇ ਡੀਐਸਪੀ ਪਲਕ ਗੋਇਲ ਨੂੰ DCHG ਦਾ ਵਾਧੂ ਚਾਰਜ ਸੌਂਪਿਆਂ ਗਿਆ। ਇਨ੍ਹਾਂ ਸਾਰੇ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਡਿਊਟੀ ਜੁਆਇਆ ਕਰਨ ਲਈ ਕਿਹਾ ਗਿਆ ਹੈ।Tags:Chandigarh police
