
ਚੰਡੀਗੜ੍ਹ 08,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਭਾਜਪਾ ਵੱਲੋਂ ਚੰਡੀਗੜ੍ਹ ਮੇਅਰ ਦੇ ਅਹੁਦੇ ਲਈ ਰਵੀਕਾਂਤ ਸ਼ਰਮਾ, ਸੀਨੀਅਰ ਮੇਅਰ ਦੇ ਅਹੁਦੇ ਲਈ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਲਈ ਫਰਮੀਲਾ ਦੇਵੀ ਦੌੜ ਵਿੱਚ ਸੀ। ਦੂਜੇ ਪਾਸੇ ਕਾਂਗਰਸ ਮੇਅਰ ਦੇ ਅਹੁਦੇ ਲਈ ਦੇਵੇਂਦਰ ਸਿੰਘ ਬਬਲਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸਤੀਸ਼ ਕੰਠ ਨੇ ਚੋਣ ਲੜੀ।
ਰਵੀ ਕਾਂਤ ਸ਼ਰਮਾ ਨੂੰ 17 ਵੋਟਾਂ ਹਾਸਲ ਹੋਈਆਂ ਤੇ ਉਹ ਜੇਤੂ ਰਹੇ। ਜਦੋਂ ਕਿ ਕਾਂਗਰਸ ਦੇ ਉਮੀਦਵਾਰ ਦਵੇਂਦਰ ਸਿੰਘ ਬਬਲਾ ਨੂੰ 5 ਵੋਟਾਂ ਮਿਲੀ। ਦੱਸ ਦਈਏ ਇਸ ਵਾਰ ਚੰਡੀਗੜ੍ਹ ਤੋਂ ਨਵੇਂ ਮੇਅਰ ਰਵੀਕਾਂਤ ਸ਼ਰਮ ਬੀਜੇਪੀ ਤੋਂ ਹਨ।
