ਚੰਡੀਗੜ੍ਹ ਦੇ ਸੈਕਟਰ -17 ‘ਚ ਸਾਈਕਲ ਟਰੈਕ ਦੇ ਨੇੜੇ ਕੁੜੀ ਦੀਆਂ ਕੱਟੀਆਂ ਲੱਤਾਂ ਮਿਲਿਆ,ਲੋਕਾਂ ‘ਚ ਦਹਿਸ਼ਤ ਦਾ ਮਾਹੌਲ ..!!

0
199

ਚੰਡੀਗੜ੍ਹ 23, ਜੂਨ (ਸਾਰਾ ਯਹਾ) : ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੱਧ ਰਹੇ ਅਪਰਾਧ ਦੇ ਵਿਚਕਾਰ ਮੰਗਲਵਾਰ ਨੂੰ ਸੈਕਟਰ-17 ਵਿੱਚ ਲੋਕਾਂ ਨੇ ਜੋ ਵੇਖਿਆ ਉਸ ਤੋਂ ਲੋਕ ਹੈਰਾਨ ਰਹਿ ਗਏ। ਸਟੇਟ ਬੈਂਕ ਆਫ਼ ਇੰਡੀਆ ਦੇ ਸਥਾਨਕ ਮੁੱਖ ਦਫਤਰ ਦੇ ਪਿੱਛੇ ਪਾਰਕ ਦੇ ਸਾਈਕਲ ਟਰੈਕ ਦੇ ਨੇੜੇ ਇੱਕ ਕੁੜੀ ਦੀਆਂ ਕੱਟੀਆਂ ਹੋਇਆਂ ਲੱਤਾਂ ਪਈਆਂ ਸੀ। ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲਾ ਜਾਣਕਾਰੀ ਮੁਤਾਬਕ ਦੋਵੇਂ ਲੱਤਾਂ ਲੜਕੀ ਦੀਆਂ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ 17 ਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਫੌਰੈਂਸਿਕ ਸਾਇੰਸ ਲੈਬਾਰਟਰੀ (ਸੀਐਫਐਸਐਲ) ਦੀ ਟੀਮ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਹੈ ਅਤੇ ਦੋਵੇਂ ਕੱਟੀਆਂ ਹੋਈਆਂ ਲੱਤਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਘਟਨਾ ਸਥਾਨ ਤੋਂ ਕੁਝ ਹੋਰ ਨਮੂਨੇ ਲਏ ਗਏ ਹਨ। ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਦੇ ਲਈ ਇਹ ਇੱਕ ਵੱਡੀ ਹੁੱਥੀ ਹੈ ਕਿ ਲੜਕੀ ਦੀ ਲੱਤਾਂ ਕਿਸਨੇ ਸੁੱਟੀਆਂ। ਪੁਲਿਸ ਪਤਾ ਕਰ ਰਹੀ ਹੈ ਕਿ ਕਿਹੜੀ ਲੜਕੀ ਲਾਪਤਾ ਹੈ। ਇਸ ਦੇ ਨਾਲ ਹੀ ਪੁਲਿਸ ਆਸ ਪਾਸ ਦੇ ਸੀਸੀਟੀਵੀ ਦੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ।

LEAVE A REPLY

Please enter your comment!
Please enter your name here