27,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਮੁਲਾਜ਼ਮ ਕੇਂਦਰ ਦੇ ਨਿਯਮਾਂ ਹੇਠ ਨੌਕਰੀ ਕਰਨਗੇ ਕਿਉਂਕਿ ਹੁਣ ਚੰਡੀਗੜ੍ਹ ‘ਚ ਸੈਂਟਰਲ ਸਰਵਿਸ ਰੂਲ ਲਾਗੂ ਹੋਣਗੇ। ਯਾਨੀ ਕਿ ਹੁਣ 58 ਨਹੀਂ 60 ਸਾਲ ਦੀ ਉਮਰ ‘ਚ ਮੁਲਾਜ਼ਮ ਰਿਟਾਇਰ ਹੋਣਗੇ। ਦਸ ਦਈਏ ਕਿ ਹੁਣ ਤੱਕ ਚੰਡੀਗੜ੍ਹ ‘ਚ ਪੰਜਾਬ ਸਰਵਿਸ ਰੂਲ ਲਾਗੂ ਸੀ ਅਤੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਇਸ ਬਾਰੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ