
ਚੰਡੀਗੜ੍ਹ: ਗ੍ਰਿਹ ਮੰਤਰਾਲੇ ਦੇ ਨਵੇਂ ਨਿਯਮਾਂ ਮਤੁਾਬਕ ਲੌਕਡਾਊਨ ‘ਚ ਕੁਝ ਹੋਰ ਰਾਹਤ ਦਿੱਤੀ ਗਈ ਹੈ। ਕੇਂਦਰ ਨੇ ਦਿਹਾਤੀ ਅਤੇ ਸ਼ਹਿਰੀ ਖੇਤਰ ‘ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਪਰ ਚੰਡੀਗੜ੍ਹ ਜੋ ਕੌਨਟੇਂਨਮੈਂਟ ਜ਼ੋਨ ਬਣਿਆ ਹੋਇਆ ਹੈ ਵਿੱਚ ਇਹ ਰਾਹਤ ਨਹੀਂ ਮਿਲੇਗੀ।
ਨਵੇਂ ਨਿਯਮਾਂ ਮੁਤਾਬਕ ਗ੍ਰਿਹ ਮੰਤਰਾਲੇ ਨੇ ਦਿਹਾਤੀ ਖੇਤਰਾਂ ‘ਚ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਬਜਾਏ ਸ਼ਾਪਿੰਗ ਮਾਲ ਦੇ ਅੰਦਰ। ਪਰ ਪੰਜਾਬ ‘ਚ ਇਸ ਦੇ ਬਾਬਤ ਸੂਬਾ ਸਰਕਾਰ ਨੇ ਕੋਈ ਨੋਟੀਫਕੇਸ਼ਨ ਜਾਰੀ ਨਹੀਂ ਕੀਤਾ ਹੈ। ਇਸ ਲਈ ਹਾਲੇ ਤੱਕ ਇੱਥੇ ਇਹ ਨਿਯਮ ਲਾਗੂ ਨਹੀਂ ਹੋਇਆ।
ਇਸ ਤਰ੍ਹਾਂ ਸ਼ਹਿਰੀ ਖੇਤਰ ‘ਚ ਵੀ ਆਲੇ ਦੁਆਲੇ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸ ਦੇ ਅੰਦਰ ਦੀਆਂ ਦੁਕਾਨਾ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਪਰ ਚੰਡੀਗੜ੍ਹ ‘ਚ 3 ਮਈ ਤੱਕ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਇਸ ਤਰ੍ਹਾਂ ਈ- ਕਾਮਰਸ ਵੈਬਸਾਈਟਾਂ ਸਿਰਫ ਜ਼ਰੂਰੀ ਸਮਾਨ ਮੁਹੱਈਆ ਕਰਵਾ ਸਕਣਗੀਆਂ। ਸ਼ਰਾਬ ਦੀ ਵਿਕਰੀ ਵੀ ਬੰਦ ਰਹੇਗੀ।
